ਵੀਜ਼ਾ ਖਤਮ ਹੋਣ ਤੇ ਵੀ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਵਿਦੇਸ਼ੀ: ਇਮੀਗ੍ਰੇਸ਼ਨ ਵਿਭਾਗ

ਕੈਨਬਰਾ, 20 ਜੁਲਾਈ (ਸ.ਬ.) ਆਸਟ੍ਰੇਲੀਆ ਇਮੀਗ੍ਰੇਸ਼ਨ ਵਿਭਾਗ ਅਤੇ ਸਰਹੱਦ ਸੁਰੱਖਿਆ ਨਾਲ ਨਵੇਂ ਅੰਕੜੇ ਜਾਰੀ ਕੀਤੇ ਗਏ ਹਨ| ਇਨ੍ਹਾਂ ਅੰਕੜਿਆਂ ਮੁਤਾਬਕ ਆਸਟ੍ਰੇਲੀਆ ਵਿਚ 64,000 ਲੋਕ ਬਿਨਾਂ ਵੀਜ਼ੇ ਦੇ ਰਹਿ ਰਹੇ ਹਨ|
ਇਮੀਗ੍ਰੇਸ਼ਨ ਵਿਭਾਗ ਨੇ ਖੁਲਾਸਾ ਕੀਤਾ ਹੈ ਕਿ 64,000 ਵਿੱਚੋਂ 12,080 ਲੋਕ ਅਜਿਹੇ ਹਨ, ਜਿਨ੍ਹਾਂ ਦੇ ਵੀਜ਼ੇ ਨੂੰ ਖਤਮ ਹੋਇਆ 20 ਸਾਲ ਤੋਂ ਵਧ ਸਮਾਂ ਹੋ ਚੁੱਕਾ ਹੈ ਅਤੇ ਇੱਥੇ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਹਨ|
6,670 ਲੋਕ ਇੱਥੇ ਰਹਿ ਰਹੇ ਹਨ, ਜਿਨ੍ਹਾਂ ਦੇ ਵੀਜ਼ੇ ਨੂੰ ਖਤਮ ਹੋਇਆ 15 ਤੋਂ 20 ਸਾਲ ਹੋ ਗਏ ਹਨ| ਇਨ੍ਹਾਂ ਵਿੱਚੋਂ ਜ਼ਿਆਦਾਤਰ ਮਲੇਸ਼ੀਆ ਦੇ ਨਾਗਰਿਕ ਹਨ| ਵਿਭਾਗ ਮੁਤਾਬਕ ਇਹ ਅੰਕੜੇ ਪਿਛਲੇ ਸਾਲ ਦੀ 30 ਜੂਨ ਦੇ ਹਨ| ਵਿਭਾਗ ਨੇ ਦੇਖਿਆ ਕਿ ਬੀਤੇ ਸਾਲ ਤੋਂ 64,000 ਲੋਕ ਇੱਥੇ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਹਨ| ਵਿਭਾਗ ਦੇ ਅੰਕੜਿਆਂ ਮੁਤਾਬਕ ਇਹ ਲੋਕ ਆਸਟ੍ਰੇਲੀਆ ਦੇ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਇਲਾਕਿਆਂ ਵਿਚ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ| ਵਿਭਾਗ ਦਾ ਕਹਿਣਾ ਹੈ ਕਿ ਸਾਲ 2016-17 ਨੂੰ ਗੈਰ-ਨਾਗਰਿਕਾਂ ਨੂੰ  ਦੇਖਿਆ ਗਿਆ ਅਤੇ 1,756 ਲੋਕ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹਨ|

Leave a Reply

Your email address will not be published. Required fields are marked *