ਵੀਜ਼ਾ ਨਿਯਮਾਂ ਨੂੰ ਲੈ ਕੇ ਟਰੰਪ ਬਣਾ ਸਕਦੇ ਹਨ ਇਕ ਹੋਰ ਨਵਾਂ ਕਾਨੂੰਨ

ਵਾਸ਼ਿੰਗਟਨ, 11 ਫਰਵਰੀ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਅਗਲੇ ਹਫਤੇ ਤਕ ਵੀਜ਼ਾ ਬੈਨ ਨਾਲ ਜੁੜੇ ਇਕ ਹੋਰ ਨਵੇਂ ਨਿਯਮ ਨੂੰ ਜਾਰੀ ਕਰਨ ਬਾਰੇ ਸੋਚ ਰਹੇ ਹਨ| ਇਸ ਤੋਂ ਪਹਿਲਾਂ ਟਰੰਪ ਨੇ ਜੋ 7 ਮੁਸਲਮਾਨ       ਦੇਸ਼ਾਂ ਤੇ ਬੈਨ ਲਗਾਇਆ ਸੀ, ਉਸ ਤੇ ਅਦਾਲਤ ਨੇ ਟਰੰਪ ਦਾ ਸਾਥ ਨਹੀਂ ਦਿੱਤਾ ਸੀ| ਹਾਲਾਂਕਿ ਉਨ੍ਹਾਂ ਯਕੀਨ ਪ੍ਰਗਟ ਕੀਤਾ ਕਿ ਸੱਤ ਮੁਸਲਮਾਨ     ਦੇਸ਼ਾਂ ਤੇ ਲੱਗੇ ਬੈਨ ਦੀ ਲੜਾਈ ਨੂੰ ਉਹ ਜਿੱਤ ਜਾਣਗੇ| ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਹੋਰ ਵੀ ਰਸਤੇ ਹਨ, ਜਿਨ੍ਹਾਂ ਨੂੰ ਚੁਣ ਕੇ ਉਹ ਨਵੇਂ ਹੁਕਮ ਜਾਰੀ ਕਰ ਸਕਦੇ ਹਨ|
ਉਨ੍ਹਾਂ ਕਿਹਾ ਕਿ ਸ਼ਾਇਦ ਸੋਮਵਾਰ ਜਾਂ ਮੰਗਲਵਾਰ ਨੂੰ ਇਕ ਨਵਾਂ ਹੁਕਮ ਜਾਰੀ ਹੋ ਸਕਦਾ ਹੈ| ਟਰੰਪ ਨੇ ਕਿਹਾ ਕਿ ਸਾਡਾ ਦੇਸ਼ ਸੁਰੱਖਿਆ ਦੇ ਮਾਮਲੇ ਵਿੱਚ ਹੋਰ ਵੀ ਸਖਤਾਈ ਕਰਨ ਵਾਲਾ ਹੈ| ਸਾਡੇ ਦੇਸ਼ ਨੂੰ ਪਤਾ ਹੈ ਕਿ ਮੈਂ ਉਨ੍ਹਾਂ ਨੂੰ ਪੂਰੀ ਸੁਰੱਖਿਆ ਦੇ ਸਕਦਾ ਹਾਂ ਤਾਂ ਹੀ ਲੋਕਾਂ ਨੇ ਮੈਨੂੰ ਚੁਣਿਆ ਹੈ| ਅਸੀਂ ਪੁਰਾਣੇ ਵੀਜ਼ਾ ਬੈਨ ਵਿਰੁੱਧ ਚੱਲ ਰਹੇ ਮੁਕੱਦਮੇ ਵੱਲ ਧਿਆਨ ਦੇ ਰਹੇ ਹਾਂ ਅਤੇ ਆਸ ਕਰਦੇ ਹਾਂ ਕਿ ਅਸੀਂ ਜਿੱਤ ਜਾਵਾਂਗੇ|

Leave a Reply

Your email address will not be published. Required fields are marked *