ਵੀ ਆਰ ਪੰਜਾਬ ਦਾ ਪੀ ਏ ਆਈ 2017 ਕਲਾ ਮੇਲਾ ਸ਼ੁਰੂ

ਐਸ ਏ ਐਸ ਨਗਰ, 1 ਨਵੰਬਰ (ਸ.ਬ.) ਵਰਚੂਅਰ ਰਿਟੇਲ ਸਾਊਥ ਏਸ਼ੀਆ ਦੇ ਖੇਤਰੀ ਫਲੈਗਸ਼ਿਪ ਸੈਂਟਰ ਵੀ ਆਰ ਪੰਜਾਬ ਨੇ  ਅੱਜ 45 ਦਿਨਾਂ ਕਲਾ ਮੇਲੇ ਦੀ ਸ਼ੁਰੂਆਤ ਕੀਤੀ| ਇਸ ਮੇਲੇ ਦਾ ਉਦਘਾਟਨ ਵਰਚੂਅਰ ਰਿਟੇਲ ਦੇ ਇੰਟਰਨੈਸ਼ਨਲ ਮਾਰਕੀਟਿੰਗ ਅਤੇ ਪ੍ਰੋਡਕਟ ਡਿਵੈਲਪਮੈਂਟ ਡਾਇਰੈਕਟਰ ਸੁਮੀ ਗੁਪਤਾ ਨੇ ਕੀਤਾ|
ਇਸ ਮੇਲੇ ਵਿਚ ਗਿਗੋ ਸਕਾਰੀਆ, ਜਾਰਜ ਮਾਰਟਿਨ, ਮੁਰਲੀ ਚੀਰੋਥ, ਵਿਕਾਸ ਕਾਲੜਾ, ਨੀਲੇਸ਼ ਨਿਕਾਲੇ ਵਰਗੇ ਕਲਾਕਾਰਾਂ ਦੇ ਨਾਲ ਨਾਲ ਸਰਕਾਰੀ ਆਰਟ ਕਾਲਜ ਚੰਡੀਗੜ੍ਹ, ਕਾਲਜ ਆਫ ਆਰਕੀਟੈਕਚਰ ਚੰਡੀਗੜ੍ਹ, ਲਲਿਤ ਕਲਾ ਅਕਾਦਮੀ, ਕਾਲਜ ਆਫ ਆਰਟ ਦਿਲੀ, ਐਮ ਐਸ ਯੂ ਬੜੌਦਾ ਅਤੇ ਜੇ ਜੇ ਸਕੂਲ ਆਫ ਆਰਟ ਮੁੰਬਈ ਦੇ ਵਿਦਿਆਰਥੀ ਵੀ ਹਿੱਸਾ ਲੈ ਰਹੇ ਹਨ| ਇਹ ਮੇਲਾ ਅੱਜ ਤੋਂ 15 ਦਸੰਬਰ ਤਕ ਚਲੇਗਾ|

Leave a Reply

Your email address will not be published. Required fields are marked *