ਵੀ ਕੇ ਵੈਦ ਬਣੇ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ

ਐਸ ਏ ਐਸ ਨਗਰ, 21 ਦਸੰਬਰ (ਸ.ਬ.) ਬ੍ਰਾਹਮਣ ਸਭਾ ਦੀ ਇਕ ਮੀਟਿੰਗ ਫੇਜ 3 ਬੀ 2 ਦੇ ਲਕਸ਼ਮੀ ਨਰਾਇਣ ਮੰਦਰ ਵਿਖੇ ਹੋਈ, ਜਿਸ ਵਿਚ ਸ੍ਰੀ ਵੀ ਕੇ ਵੈਦ ਰਿਟਾ ਕਮਾਂਡੈਂਟ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ| ਸ੍ਰੀ ਵੈਦ ਦੇ ਨਾਮ ਦੀ ਤਜਵੀਜ ਧਰਮਵੀਰ ਸਲਵਾਨ ਰਿਟਾ ਐਕਸੀਅਨ ਨੇ ਪੇਸ਼ ਕੀਤੀ| ਇਸ ਮੌਕੇ ਪਰਸ਼ੂਰਾਮ ਮੰਦਿਰ ਫੇਜ 9 ਉਦਯੋਗਿਕ ਦੇ ਨਿਰਮਾਣ ਲਈ ਮੰਦਿਰ ਨਿਰਮਾਨ ਕਮੇਟੀ, ਫੰਡ ਇਕਠਾ ਕਰਨ ਵਾਲੀ ਕਮੇਟੀ, ਨਕਸ਼ਾ ਕਮੇਟੀ ਦਾ ਗਠਨ ਕੀਤਾ ਗਿਆ,ਜਿਸ ਵਿਚ ਮੀਤ ਪ੍ਰਧਾਨ ਅਮਰਜੀਤ , ਸੁਰਿੰਦਰ ਲੱਖਣਪਾਲ, ਵਿਵੇਕ ਜੋਸੀ, ਵਿਜੈ ਕੁਮਾਰ ਜਨਰਲ ਸਕੱਤਰ, ਵਿਜੈ ਬਖਸੀ ਖਜਾਨਚੀ, ਸ੍ਰੀ ਗੋਪਾਲ ਸ਼ਰਮਾ, ਅਸ਼ੋਕ ਝਾਅ ਐਮ ਸੀ ਨੂੰ ਮੈਂਬਰ ਲਿਆ ਗਿਆ| ਇਸ ਮੌਕੇ ਪੀ ਆਰ ਓ ਵਿਸ਼ਾਲ ਸ਼ੰਕਰ ਨੂੰ ਹੋਰ ਚੰਗਾ ਕੰਮ ਕਰਨ ਲਈ ੇਪ੍ਰੇਰਿਤ ਕੀਤਾ ਗਿਆ| ਇਸ ਮੌਕੇ ਧਰਮਵੀਰ ਸਲਵਾਨ ਨੇ 51 ਹਜਾਰ ਰੁਪਏ, ਸ੍ਰੀ ਵੈਦ ਨੇ 31 ਹਜਾਰ ਰੁਪਏ, ਜੇ ਪੀ ਐਸ ਰਿਸ਼ੀ ਨੇ 11 ਹਜਾਰ ਰੁਪਏ ਸ਼ਾਹੀ ਮਾਜਰਾ ਮੰਦਿਰ ਦੇ ਪੁਜਾਰੀ ਸ੍ਰੀ ਤ੍ਰਿਪਾਠੀ ਨੇ 11 ਹਜਾਰ ਰੁਪਏ ਅਤੇ ਹੋਰ ਮੈਂਬਰਾਂ ਨੇ 11-11 ਹਜਾਰ ਰੁਪਏ ਫੰਡ ਵਜੋਂ ਦਿਤੇ| ਇਸ ਮੌਕੇ ਸ਼ਾਹੀ ਮਾਜਰਾ ਮੰਦਿਰ ਕਮੇਟੀ ਦੇ ਪ੍ਰਧਾਨ ਰਾਮ ਕੁਮਾਰ ਸ਼ਰਮਾ, ਇੰਦਰਮਣੀ ਤ੍ਰਿਪਾਠੀ ਵੀ ਮੌਜੂਦ ਸਨ|

Leave a Reply

Your email address will not be published. Required fields are marked *