ਵੀ.ਕੇ.ਵੈਦ ਮੁੜ ਬਣੇ ਮੋਹੀਆਲ ਸਭਾ ਦੇ ਪ੍ਰਧਾਨ


ਐਸ.ਏ.ਐਸ.ਨਗਰ, 23 ਨਵੰਬਰ (ਸ.ਬ.) ਮੋਹੀਆਲ ਸਭਾ ਮੁਹਾਲੀ (ਰਜਿ.) ਦੀ ਕਾਰਜਕਾਰਨੀ ਕੇਮੇਟੀ ਦੀ ਚੋਣ ਦੌਰਾਨ ਸਾਬਕਾ ਕਮਾਂਡੈਂਟ ਸ੍ਰੀ ਵੀ ਕੇ ਵੈਦ ਨੂੰ ਸਰਵਸੰਮਤੀ ਨਾਲ ਸੰਸਥਾ ਦਾ ਮੁੜ ਪ੍ਰਧਾਨ ਚੁਣਿਆ ਗਿਆ ਹੈ| ਸ੍ਰੀ ਵੀ ਕੇ ਵੈਦ ਦੀ ਚੋਣ ਭਗਵਾਨ ਸ੍ਰੀ ਪਰਸ਼ੂਰਾਮ ਮੰਦਰ ਅਤੇ ਧਰਮਸ਼ਾਲਾ ਫੇਜ਼ 9 ਮੁਹਾਲੀ ਵਿਖੇ ਹੋਈ ਸਭਾ ਦੀ ਜਨਰਲ ਬਾਡੀ ਮੀਟਿੰਗ ਦੌਰਾਨ ਕੀਤੀ ਗਈ ਹੈ| ਇੱਥੇ ਜਿਕਰਯੋਗ ਹੈ ਕਿ ਇਹ ਚੋਦ ਜੂਨ ਮਹੀਨੇ ਵਿੱਚ ਕਰਵਾਈ ਜਾਣੀ ਸੀ ਪਰੰਤੂ ਕੋਰੋਨਾ ਮਾਹਾਂਮਾਰੀ ਦੇ ਚਲਦਿਆ ਇਸ ਚੋਣ ਨੂੰ ਮੁਲਤਵੀਂ ਕਰ ਦਿੱਤਾ ਗਿਆ ਸੀ|
ਸਭਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਚੋਣ ਕਮਿਸ਼ਨ ਦੀ                       ਜਿੰਮੇਵਾਰੀ ਸਭਾ ਦੇ ਸੀਨੀਅਰ ਕਾਰਜਕਾਰੀ ਮੈਂਬਰ ਸ੍ਰੀ ਕੇ. ਕੇ. ਛਿੱਬਰ ਵਲੋਂ ਨਿਭਾਈ ਗਈ ਅਤੇ ਸਭਾ ਦੇ ਮੈਂਬਰਾਂ ਵਲੋਂ ਆਪਣੇ ਹੱਥ ਖੜ੍ਹੇ ਕਰਕੇ ਸਭਾ ਦੇ ਮੈਂਬਰਾਂ ਦੀ ਚੋਣ ਲਈ ਆਪਣੀ ਹਿਮਾਇਤ ਦਿੱਤੀ ਗਈ|  
ਮੀਟਿੰਗ ਦੌਰਾਨ ਸ੍ਰੀ ਸੰਦੀਪ ਵੈਦ ਨੂੰ ਜਨਰਲ ਸਕੱਤਰ, ਸ੍ਰੀ ਮੁਨੀਸ਼ ਦੱਤਾ ਨੂੰ ਸਕੱਤਰ, ਸ੍ਰੀ ਸੀ. ਕੇ. ਵੈਦ ਨੂੰ ਵਿੱਤੀ ਸਲਾਹਕਾਰ, ਸ੍ਰੀ ਜਸਬੀਰ ਸਿੰਘ ਭੀਮਵਾਲ ਨੂੰ ਖਜਾਨਚੀ ਅਤੇ ਸ੍ਰੀ ਅਜੈ ਵੈਦ ਨੂੰ ਸੰਸਥਾ ਦਾ ਲੋਕ ਸੰਪਰਕ ਅਧਿਕਾਰੀ ਚੁਣਿਆ ਗਿਆ| 
ਇਸ ਮੌਕੇ ਮਹਿਲਾ ਵਿੰਗ ਵਿੱਚ ਐਡਵੋਕੇਟ ਗੀਤਾਂਜਲੀ ਬਲੀ ਨੂੰ ਦੁਬਾਰਾ ਪ੍ਰਧਾਨ, ਡਾ. ਰਮਨ ਬਖਸ਼ੀ ਕਪੂਰ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰੀਮਤੀ ਪਰਮਜੀਤ ਵੈਦ ਨੂੰ ਮੀਤ ਪ੍ਰਧਾਨ, ਸ੍ਰੀਮਤੀ ਪਰਮਿੰਦਰ ਕੌਰ ਦੱਤ ਨੂੰ ਜਨਰਲ ਸਕੱਤਰ ਅਤੇ ਸ੍ਰੀਮਤੀ ਅਲਕਾ ਬਖਸ਼ੀ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ| 
ਇਸ ਮੌਕੇ ਸ੍ਰੀ ਵੀ.ਕੇ.ਵੈਦ ਨੇ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਆਪਣੀ ਪੂਰੀ ਟੀਮ ਨਾਲ ਸਭਾ ਦੇ ਕੰਮਾਂ ਨੂੰ ਨੇਪਰੇ ਚਾੜਨਗੇ| 
ਇਸ ਮੌਕੇ ਸਭਾ ਦੇ ਕਾਰਜਕਾਰੀ ਮੈਂਬਰ ਸ੍ਰੀ ਵਿਨੋਦ ਵੈਦ, ਸ੍ਰੀ ਮਨੀਸ਼ ਦੱਤਾ, ਸ੍ਰੀ ਰਣਧੀਰ ਸਿੰਘ ਦੱਤਾ, ਸ੍ਰੀ ਅਵਤਾਰ ਸਿੰਘ ਦੱਤਾ ਅਤੇ ਸ੍ਰੀਮਤੀ ਪਰਮਜੀਤ ਵੈਦ ਨੂੰ ਸਭਾ ਲਈ ਦਿੱਤੇ ਗਏ ਯੋਗਦਾਨ ਅਤੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ| 

Leave a Reply

Your email address will not be published. Required fields are marked *