ਵੁਡੀ ਜਾਨਸਨ ਬ੍ਰਿਟੇਨ ਦੇ ਰਾਜਦੂਤ ਨਾਮਜਦ

ਵਾਸ਼ਿੰਗਟਨ, 23 ਜੂਨ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕੀਤਾ ਹੈ ਕਿ ਉਹ ਰਿਪਬਲੀਕਨ ਪਾਰਟੀ ਦੇ ਚੰਦਾ ਦਾਤਾ ਅਤੇ ਅਮਰੀਕਨ ਫੁੱਟਬਾਲ ਟੀਮ ਦੇ ਮਾਲਕ ਵੁਡੀ ਜਾਨਸਨ ਨੂੰ ਬ੍ਰਿਟੇਨ ਦੇ ਰਾਜਦੂਤ ਦੇ ਤੌਰ ਤੇ ਰਸਮੀ ਰੂਪ ਵਿੱਚ ਨਾਮਜਦ ਕਰਨਗੇ| ਜਨਵਰੀ ਮਹੀਨੇ ਤੋਂ ਹੀ ਇਸ ਐਲਾਨ ਦੀ ਆਸ ਕੀਤੀ ਜਾ ਰਹੀ ਸੀ| 70 ਸਾਲਾ ਜਾਨਸਨ ਨਿਊਯਾਰਕ ਜੇਟਸ ਦੇ ਮਾਲਕ ਹਨ, ਉਹ ਨੈਸ਼ਨਲ ਫੁੱਟਬਾਲ ਲੀਗ ਦੇ ਮੈਂਬਰ ਹਨ ਅਤੇ ਰਿਪਬਲੀਕਨ ਪਾਰਟੀ ਨੂੰ ਕਾਫੀ ਚੰਦਾ ਦਿੰਦੇ ਰਹੇ ਹਨ|

Leave a Reply

Your email address will not be published. Required fields are marked *