ਵੇਂਈ ਵਿੱਚ ਡਿੱਗਿਆ ਵਾਹਨ, 15 ਸ਼ਰਧਾਲੂ ਜ਼ਖਮੀ

ਦਸੂਹਾ, 4 ਨਵੰਬਰ (ਸ.ਬ.) ਦਸੂਹਾ ਦੇ ਭੂਸ਼ਾ ਪਿੰਡ ਦੇ ਨੇੜੇ ਕਾਲੀ ਵੇਂਈ ਵਿੱਚ ਇਕ ਟੈਂਪੂ ਟਰੈਵਲ ਦੇ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਇਸ ਹਾਦਸੇ ਵਿੱਚ ਟੈਂਪੂ ਟਰੈਵਲ ਵਿੱਚ ਮੌਜੂਦ 10 ਤੋਂ 15 ਲੋਕ ਜ਼ਖਮੀ ਹੋਏ ਹਨ|
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਅੰਮ੍ਰਿਤਸਰ ਤੋਂ ਬਾਬਾ ਵੱਡਭਾਗ ਸਿੰਘ ਦੇ ਦਰਸ਼ਨਾਂ ਲਈ ਜਾ ਰਹੇ ਸਨ ਸਨ ਕਿ ਧੁੰਦ ਕਾਰਨ ਟੈਂਪੂ ਟਰੈਵਲ ਬੇਕਾਬੂ ਹੋ ਕੇ ਨਹਿਰ ਵਿੱਚ ਪਲਟ ਗਈ| ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ| 7 ਜ਼ਖਮੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਅਤੇ 8 ਜ਼ਖਮੀਆਂ ਨੂੰ ਟਾਂਡਾ ਦੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *