ਵੇਟਿੰਗ ਲਿਸਟ ਕਲਰਕਾਂ ਵਲੋਂ ਭੁੱਖ ਹੜਤਾਲ ਜਾਰੀ

ਐਸ. ਏ. ਐਸ. ਨਗਰ, 25 ਅਪ੍ਰੈਲ (ਸ.ਬ.) ਵੇਟਿੰਗ ਲਿਸਟ ਕਲਰਕਾਂ ਵਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਵੱਖ ਵੱਖ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ 17 ਦਿਨਾਂ ਤੋਂ ਸ਼ਾਤਮਈ ਪ੍ਰਦਰਸ਼ਨ ਕਰਨ ਤੋਂ ਬਾਅਦ ਭੁੱਖ ਹੜਤਾਲ ਕਰਨ ਲਈ ਮਜਬੂਰ ਹਨ, ਜੋ ਕਿ ਮੰਗਾਂ ਪੂਰੀਆਂ ਹੋਣ ਤਕ ਜਾਰੀ  ਰਹੇਗੀ|
ਉਹਨਾਂ ਕਿਹਾ ਕਿ ਉਹ ਪੀ ਐਸ ਐਸ ਐਸ ਬੋਰਡ ਦੇ ਸੈਕਟਰੀ ਅਤੇ  ਚੇਅਰਮੈਨ ਨੂੰ ਕਈ ਵਾਰ ਮੰਗਾਂ ਮੰਨਣ ਲਈ ਬੇਨਤੀ ਕਰ ਚੁੱਕੇ ਹਨ ਪਰ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ| ਉਹਨਾਂ ਕਿਹਾ ਕਿ ਬੋਰਡ ਦੀ ਵੈਬਸਾਈਟ ਉਪਰ ਵੇਟਿੰਗ ਲਿਸਟ ਦਾ ਸਮਾਂ ਛੇ ਮਹੀਨੇ ਦਿੱਤਾ ਗਿਆ ਹੈ| ਜਿਸਦੇ ਖਤਮ ਹੋਣ ਵਿੱਚ ਇਕ ਹਫਤਾ ਰਹਿ ਗਿਆ ਹੈ| ਬੋਰਡ ਵਲੋਂ ਇਸ ਵੋਟਿੰਗ ਲਿਸਟ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ| ਉਹਨਾਂ ਚਿਤਾਵਨੀ ਦਿੱਤੀ ਕਿ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਤੇਜ ਕਰਨਗੇ|
ਇਸ ਮੌਕੇ ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਸਤੀਸ਼ ਕੁਮਾਰ, ਗੁਰਵਿੰਦਰ ਸਿੰਘ, ਗੁਰਿੰਦਰ ਸਿੰਘ, ਪ੍ਰਭਜੋਤ ਸਿੰਘ, ਸੁੱਖਾ ਸਿੰਘ, ਜਗਜੀਤ ਸਿੰਘ, ਪੰਕਜ ਕੁਮਾਰ, ਸਲੋਨੀ, ਆਂਚਲ, ਹਰਜੀਤ ਕੌਰ, ਗਗਨਦੀਪ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *