ਵੇਨਾ ਨਦੀ ਵਿਚ ਕਿਸ਼ਤੀ ਉਲਟਣ ਨਾਲ 8 ਨੌਜਵਾਨਾਂ ਦੀ ਮੌਤ

ਨਾਗਪੁਰ, 10 ਜੁਲਾਈ (ਸ.ਬ.) ਮਹਾਰਾਸ਼ਟਰ ਦੇ ਨਾਗਪੁਰ ਵਿੱਚ ਵੇਨਾ ਨਦੀ ਵਿਚ ਕਿਸ਼ਤੀ ਤੇ ਸਵਾਰ ਹੋ ਕੇ ਸੈਲਫੀ ਲੈ ਰਹੇ ਅੱਠ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ| ਇਹ ਨੌਜਵਾਨ ਕਿਸੇ ਇਕ ਦੋਸਤ ਦਾ ਜਨਮ ਦਿਨ ਮਨਾਉਣ ਦੇ ਲਈ ਵੇਨਾ ਨਦੀਂ ਦੇ ਡੈਮ ਤੇ ਗਏ ਸੀ| ਇਸ ਦੌਰਾਨ ਕਿਸ਼ਤੀ ਦੀ ਸਵਾਰੀ ਕਰਦੇ ਸਮੇਂ ਜਦੋਂ ਉਹ ਸੈਲਫੀ ਲੈਣ ਲੱਗੇ ਤਾਂ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਉਲਟ ਗਈ, ਜਿਸ ਨਾਲ ਇਨ੍ਹਾਂ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਵਿੱਚ ਕੁੱਲ 11 ਲੋਕ ਸਵਾਰ ਸੀ, ਜਿਨ੍ਹਾਂ ਚੋਂ 3 ਲੋਕ ਤੈਰ ਕੇ ਬਾਹਰ ਨਿਕਲ ਗਏ, ਪਰ 8 ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ| ਇਸ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਵਿਭਾਗ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ, ਪਰ ਬੀਤੀ ਰਾਤ ਤਿੰਨ ਹੀ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ| ਮ੍ਰਿਤਕਾਂ ਵਿੱਚ ਰਾਹੁਲ ਜਾਧਵ, ਅੰਕਿਤ ਅਰੁਣ ਭੋਸਕਰ, ਪਰੇਸ਼ ਕੋਟਕੇ, ਅਤੁਲ ਭੋਯਰ, ਕਜ ਹਾਈਫੋੜੇ, ਪ੍ਰਤੀਕ ਆਮਡੇ, ਰੋਸ਼ਨ ਸਨੇਸ਼ਵਰ ਖਾਂਦੋਰ ਅਤੇ ਅਕਸ਼ੈ ਮੋਹਨ ਖਾਂਦੋਰ ਸ਼ਾਮਲ ਸਨ|
ਮਿਲੀ ਜਾਣਕਾਰੀ ਦੇ ਮੁਤਾਬਕ    ਵੇਨਾ ਨਦੀ ਦੇ ਕੰਢੇ ਪਿਕਨਿਕ ਮਨ੍ਹਾਂ ਰਹੇ ਸੀ, ਸ਼ਾਮ 5.30 ਵਜੇ ਤੱਕ ਸਾਰਿਆਂ ਨੇ ਖਾਣਾ ਖਾਧਾ| ਇਸ ਦੇ ਬਾਅਦ ਕੁਝ ਨੌਜਵਾਨ ਨਦੀ ਦੇ ਕੰਢੇ ਤੇ ਨਹਾਉਣ ਗਏ, ਤਾਂ ਕੁਝ ਮੱਛੀ ਫੜਨ ਲੱਗੇ| ਇਸ ਦੌਰਾਨ ਸਾਰੇ ਦੋਸਤਾਂ ਨੇ ਕਿਸ਼ਤੀ ਤੇ ਸਵਾਰੀ ਕਰਨ ਦਾ ਫੈਸਲਾ ਕੀਤਾ, ਜਿਸ ਦੇ ਬਾਅਦ ਕਿਸ਼ਤੀ ਤੇ ਸਵਾਰ ਹੋ ਗਏ ਅਤੇ ਸੈਲਫੀ ਲੈਣੀ ਸ਼ੁਰੂ ਕਰ ਦਿੱਤੀ, ਇਸ ਵਿੱਚ ਕਿਸ਼ਤੀ ਦਾ ਸੁੰਤਲਨ ਵਿਗੜ ਗਿਆ ਅਤੇ ਕਿਸ਼ਤੀ ਉਲਟ ਗਈ, ਜਿਹੜੇ ਲੋਕ ਤੈਰ ਸਕਦੇ ਸੀ ਉਹ ਬੱਚ ਗਏ, ਬਾਕੀਆਂ ਦੀ ਨਦੀ ਵਿੱਚ ਡੁੱਬਣ ਨਾਲ ਮੌਤ ਹੋ ਗਈ| ਤੈਰ ਕੇ ਬੱਚ ਨਿਕਲੇ ਵਿਅਗਤੀਆਂ ਨੇ ਇਸ ਦੀ ਪੂਰੀ ਜਾਣਕਾਰੀ ਪੁਲੀਸ ਨੂੰ ਦਿੱਤੀ|
ਜਾਣਕਾਰੀ ਮਿਲਦੇ ਹੀ ਐਸ.ਪੀ.ਸ਼ੈਲੇਸ਼ ਬਲਕਵੜੇ, ਡੀ.ਵਾਈ.ਐਸ.ਪੀ. ਸੁਰੇਸ਼ ਭੋਯਰ ਅਤੇ ਕਲਮੇਸ਼ਵਰ ਇਲਾਕੇ ਵਿੱਚ ਥਾਣੇਦਾਰ ਰਾਜੂ ਬਹਾਦੁਰੇ ਆਪਣੇ ਦਲ ਦੇ ਨਾਲ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਪੁਲੀਸ ਨੇ ਤੁਰੰਤ ਜ਼ਿਲਾ ਪ੍ਰਸ਼ਾਸਨ ਤੋਂ ਮਦਦ ਮੰਗੀ| ਨੇੜੇ-ਤੇੜੇ ਦੇ ਮਛੇਰਿਆਂ ਨੂੰ ਵੀ ਬੁਲਾਇਆ ਗਿਆ ਅਤੇ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ| ਬੀਤੀ ਰਾਤ ਤਿੰਨ ਲਾਸ਼ਾਂ ਬਰਾਮਦ ਹੋਈ, ਉਥੇ ਰਾਤ ਨੂੰ ਹਨੇਰਾ ਹੋਣ ਦੇ ਕਾਰਨ ਬਚਾਅ ਕੰਮ ਰੋਕ ਦਿੱਤਾ ਗਿਆ ਹੈ| ਇਸ ਦੇ ਬਾਅਦ ਅੱਜ ਸਵੇਰ ਹੁੰਦੇ ਹੀ ਫਿਰ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੈ| ਪੁਲੀਸ ਨੇ ਨਦੀ ਦੇ ਕੰਢੇ ਤੇ ਮਿਲੇ ਮੋਬਾਈਲ ਤੋਂ ਰਿਸ਼ਤੇਦਾਰਾਂ ਨੂੰ ਸੰਪਰਕ ਕੀਤਾ ਅਤੇ ਇਸ ਪੂਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ| ਇਸ ਸਾਰੇ ਨੌਜਵਾਨ ਉਦੈਨਗਰ, ਹਿੰਗਨਾ, ਦੱਤਾਤਰੇਯ ਨਗਰ, ਹੁੜਕੇਸ਼ਵਰ ਅਤੇ ਨੇੜੇ-ਤੇੜੇ ਦੇ ਇਲਾਕੇ ਦੇ ਰਹਿਣ ਵਾਲੇ ਹਨ|

Leave a Reply

Your email address will not be published. Required fields are marked *