ਵੇਨੇਜੁਏਲਾ ਵਿੱਚ ਗੈਰਕਾਨੂੰਨੀ ਖੁਦਾਈ ਨੂੰ ਲੈ ਕੇ ਸੰਘਰਸ਼, 9 ਦੀ ਮੌਤ

ਕਰਾਕਾਸ, 16 ਨਵੰਬਰ (ਸ.ਬ.) ਵੇਨੇਜੁਏਲਾ ਦੇ ਦੂਰਦਰਾਜ ਜੰਗਲ ਸਥਿਤ ਇਕ ਚੌਕੀ ਉਤੇ ਗਸ਼ਤ ਲਗਾ ਰਹੇ ਫੌਜ਼ੀਆਂ ਉਤੇ ਗ਼ੈਰਕਾਨੂੰਨੀ ਤਰੀਕੇ ਨਾਲ ਸੋਨੇ ਦਾ ਖਨਨ ਕਰਨ ਵਾਲਿਆਂ ਨੇ ਗੋਲੀਆਂ ਚਲਾਈਆਂ| ਜਿਸ ਤੋਂ ਬਾਅਦ ਹੋਈ ਮੁੱਠਭੇੜ ਵਿਚ 9 ਸ਼ੱਕੀ ਮਾਰੇ ਗਏ| ਫੌਜ ਨੇ ਦੱਸਿਆ ਕਿ ਬੋਲੀਵਾਰ ਰਾਜ ਵਿਚ ਅਲ ਕੈਲਾਓ ਦੇ ਬਾਹਰ ਵੈਲੇ ਵਰਡੇ ਵਿਚ ਜਿੱਥੇ ਇਸ ਦੋਸ਼ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਉੱਥੇ ਫੌਜ਼ੀਆਂ ਦਾ ਦਲ ਗਸ਼ਤ ਉਤੇ ਗਿਆ ਸੀ| ਗਸ਼ਤੀ ਦਲ ਦਾ ਇਕ ਮੈਂਬਰ ਵੀ ਜਖ਼ਮੀ ਹੋਇਆ ਹੈ| ਖੇਤਰ ਬ੍ਰਾਜੀਲ ਦੀ ਸੀਮਾ ਤੋਂ ਜ਼ਿਆਦਾ ਦੂਰ ਨਹੀਂ ਹੈ ਅਤੇ ਇੱਥੇ ਸੋਨੇ ਅਤੇ ਹੋਰ ਸੰਸਾਧਨਾਂ ਦਾ ਭੰਡਾਰ ਹੈ| ਵੇਨੇਜੁਏਲਾ ਆਪਣੇ ਮੁੱਖ ਨਿਰਯਾਤ ਤੇਲ ਦੀ ਕੀਮਤ ਘੱਟ ਹੋਣ ਦੇ ਕਾਰਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ| ਸੋਨੇ ਦੀਆਂ ਕੀਮਤਾਂ ਸਥਿਰ ਹਨ|

Leave a Reply

Your email address will not be published. Required fields are marked *