ਵੇਨੇਜ਼ੁਏਲਾ ਵਿੱਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ

ਕਾਰਾਕਾਸ, 22 ਅਗਸਤ (ਸ.ਬ.) ਵੇਨੇਜ਼ੁਏਲਾ ਦੇ ਉਤਰੀ ਤੱਟ ਉਤੇ ਬੀਤੇ ਦਿਨੀਂ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਭੂ ਸਰਵੇਖਣ ਵਿਭਾਗ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਉਤੇ 6.7 ਮਾਪੀ ਗਈ ਤੇ ਫਿਰ 7.0 ਦਰਜ ਕੀਤੀ ਅਤੇ ਇਸ ਦਾ ਕੇਂਦਰ ਕਾਰੂਪਾਨੋ ਸ਼ਹਿਰ ਦੇ ਨਜ਼ਦੀਕ ਸੀ| ਇਹ ਗਰੀਬ ਮਛੇਰਿਆਂ ਦਾ ਖੇਤਰ ਹੈ ਅਤੇ ਇਸ ਦੇ ਪੂਰਬ ਵਿੱਚ ਕੋਲੰਬੀਆ, ਤ੍ਰਿਨੀਦਾਦ ਤੇ ਟੋਬੈਗੋ ਅਤੇ ਸੇਂਟ ਲੁਸੀਆ ਵਰਗੇ ਦੇਸ਼ ਹਨ| ਸਥਾਨਕ ਲੋਕਾਂ ਨੇ ਦੱਸਿਆ ਕਿ ਭੂਚਾਲ ਕਾਰਨ ਰਾਜਧਾਨੀ ਕਾਰਾਕਾਸ ਤੋਂ ਕਾਫ਼ੀ ਦੂਰੀ ਉਤੇ ਇਮਾਰਤਾਂ ਹਿੱਲਦੀਆਂ ਦੇਖੀਆਂ ਗਈਆਂ| ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ|

Leave a Reply

Your email address will not be published. Required fields are marked *