ਵੇਨਜ਼ੁਏਲਾ ਦੇ ਰਾਸ਼ਟਰਪਤੀ ਨੇ ਕੀਤਾ ਮਜ਼ਦੂਰਾਂ ਦੀ ਤਨਖਾਹ ਵਿੱਚ ਵਾਧੇ ਦਾ ਐਲਾਨ

ਕਰਾਕਸ, 3 ਜੁਲਾਈ (ਸ.ਬ.) ਵੇਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਵੱਡੇ ਵਿਰੋਧ ਪ੍ਰਦਰਸ਼ਨਾਂ ਨੂੰ ਘੱਟ ਕਰਨ ਅਤੇ ਸੰਵਿਧਾਨ ਨੂੰ ਫਿਰ ਤੋਂ ਲਿਖਣ ਦੀ ਆਪਣੀ ਯੋਜਨਾ ਦੇ ਸਮਰਥਨ ਵਿੱਚ ਰੈਲੀਆਂ ਕਰਨ ਲਈ ਮਜ਼ਦੂਰਾਂ ਦੀ ਤਨਖਾਹ ਵਿੱਚ ਵਾਧਾ ਕਰ ਰਹੇ ਹਨ| ਮਾਦੁਰੋ ਨੇ ਕਲ ਇਕ ਟੀ. ਵੀ. ਸ਼ੋਅ ਵਿੱਚ ਕਿਹਾ ਕਿ ਇਸ ਮਹੀਨੇ ਤੋਂ ਤਨਖਾਹ ਵਿੱਚ ਘੱਟ ਤੋਂ ਘੱਟ 50 ਦਾ ਵਾਧਾ ਹੋਵੇਗਾ| ਇਸ ਵਾਧੇ ਨਾਲ ਮਜ਼ਦੂਰਾਂ ਨੂੰ ਹਰ ਮਹੀਨੇ ਖਾਧ ਸਬਸਿਡੀ ਸਹਿਤ ਘੱਟ ਤੋਂ ਘੱਟ 2,50,000 ਬੋਲਿਵਰ ਮਿਲਣਗੇ|
ਕਾਲਾ ਬਾਜ਼ਾਰ ਦੇ ਮੁਦਰਾ ਨਿਯਮ ਮੁਤਾਬਕ ਇਹ ਕਰੀਬ 35 ਡਾਲਰ   ਹੋਵੇਗਾ| ਵਰਨਣਯੋਗ ਹੈ ਕਿ ਇਸ ਸਾਲ ਇਹ ਤੀਜੀ ਵਾਰੀ ਤਨਖਾਹ ਵਿੱਚ ਵਾਧਾ ਹੈ, ਜਦਕਿ ਤਿਹਰੇ ਅੰਕ ਦੀ ਮੰਹਿਗਾਈ ਨਾਲ ਮਜ਼ਦੂਰਾਂ ਦੀ ਬਚੱਤ ਘੱਟ ਹੋ ਗਈ ਹੈ| ਵਰਨਣਯੋਗ ਹੈ ਕਿ ਮਾਦੁਰੋ ਨੂੰ ਹਟਾਉਣ ਲਈ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਵਿੱਚ ਬੀਤੇ ਤਿੰਨ ਮਹੀਨਿਆਂ ਦੌਰਾਨ ਘੱਟ ਤੋਂ ਘੱਟ 80 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ| ਵੇਨਜ਼ੁਏਲਾ ਦਾ ਸੰਵਿਧਾਨ ਫਿਰ ਤੋਂ ਲਿੱਖਣ ਲਈ ਮਾਦੁਰੋ ਦੁਆਰਾ ਇਕ ਖਾਸ ਚੋਣ ਦੀ ਘੋਸ਼ਣਾ ਕਰਨ ਮਗਰੋਂ ਇਹ ਪ੍ਰਦਰਸ਼ਨ ਹੋਰ ਤੇਜ਼ ਹੋ ਗਏ ਹਨ|

Leave a Reply

Your email address will not be published. Required fields are marked *