ਵੇਰਕਾ ਚੌਂਕ ਵਿੱਚ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਬੀਤੇ ਦਿਨ ਸਥਾਨਕ ਵੇਰਕਾ ਚੌਂਕ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ 7 ਵਜੇ ਦੇ ਕਰੀਬ ਕਿਸੇ ਰਾਹਗੀਰ ਨੇ ਇਸ ਵਿਅਕਤੀ ਬਾਰੇ ਸੂਚਨਾ ਪੀ ਸੀ ਆਰ ਨੂੰ ਦਿੱਤੀ| ਪੀ ਸੀ ਆਰ ਟੀਮ ਨੇ ਇਸ ਵਿਅਕਤੀ ਨੂੰ ਫੇਜ਼-6 ਦੇ ਸਿਵਲ  ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ| ਇਸ ਵਿਅਕਤੀ ਦੀ ਉਮਰ ਕਰੀਬ 40 ਸਾਲ, ਕੱਦ ਪੰਜ ਫੁੱਟ ਪੰਜ ਇੰਚ ਹੈ|  ਇਸ ਨੇ ਧਾਰੀਦਾਰ ਕਮੀਜ, ਕਾਲਾ ਚਿੱਟਾ ਡੱਬੀਦਾਰ ਪਰਨਾ ਬੰਨਿਆ ਹੋਇਆ ਹੈ| ਇਸ ਦੇ ਮੂੰਗੀਆ ਰੰਗ ਦੀ ਪੈਂਟ ਪਾਈ ਹੋਈ ਹੈ| ਇਸ ਦੇ ਵਾਰਸਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ| ਇਸ ਦੀ ਲਾਸ਼ 24 ਘੰਟੇ ਲਈ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ|

Leave a Reply

Your email address will not be published. Required fields are marked *