ਵੇਰਕਾ ਦੇ ਡਾਇਰੈਕਟਰ ਭਗਵੰਤ ਸਿੰਘ ਗੀਗੇਮਾਜਰਾ ਨੇ ਬੀ ਐਮ ਸੀ ਖੂਨੀਮਾਜਰਾ ਵਿਖੇ ਦੁੱਧ ਉਤਪਾਦਕਾਂ ਅਤੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੀਆਂ ਸਮੱਸਿਆਵਾਂ ਸੁਣੀਆਂ


ਐਸ ਏ ਐਸ  ਨਗਰ, 15 ਅਕਤੂਬਰ (ਸ.ਬ.) ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਡਾਇਰੈਕਟਰ ਸ੍ਰ ਭਗਵੰਤ ਸਿੰਘ ਗੀਗੇਮਾਜਰਾ ਵਲੋਂ ਬੀ ਐਮ ਸੀ ਖੂਨੀਮਾਜਰਾ ਵਿਖੇ ਦੁੱਧ ਉਤਪਾਦਕਾਂ ਅਤੇ ਸਬੰਧਿਤ  ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਹਨਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ| 
ਇਸ ਮੌਕੇ ਸ੍ਰ ਭਗਵੰਤ ਸਿੰਘ ਗੀਗੇਮਾਜਰਾ  ਨੇ ਕਿਹਾ ਕਿ ਹਲਕਾ ਵਿਧਾਇਕ ਅਤੇ ਸਿਹਤ ਮੰਤਰੀ ਦੀਆਂ ਹਿਦਾਇਤਾਂ ਤੇ ਉਹਨਾਂ ਵਲੋਂ ਦੁੱਧ ਉਤਪਾਦਕਾਂ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹਲ ਕਰਨ ਲਈ ਇਹ ਕਾਰਵਾਈ ਆਰੰਭੀ ਗਈ ਹੈ ਅਤੇ ਇਹਨਾਂ ਨੂੰ ਹਲ ਕਰਵਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਮਿਲਕਫੈਡ ਦੇ ਐਮ ਡੀ ਸ੍ਰ. ਕੰਵਲਜੀਤ ਸਿੰਘ ਸੰਘਾ ਅਤੇ                   ਵੇਰਕਾ ਦੇ  ਜੀ ਐਮ ਸ੍ਰ. ਰੁਪਿੰਦਰ ਸਿੰਘ ਸੇਖੋਂ ਵਲੋਂ ਵੀ ਦੁੱਧ ਉਤਪਾਦਕਾਂ ਦੇ ਮਸਲਿਆਂ ਨੂੰ ਹਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ| 
ਉਹਨਾਂ ਕਿਹਾ ਕਿ ਵੇਰਕਾ ਦੇ ਪਦਾਰਥ ਖਾ ਕੇ ਲੋਕ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕਦੇ ਹਨ ਅਤੇ ਵੇਰਕਾ ਵਲੋਂ ਸਾਰੇ ਪਦਾਰਥ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਕੇ ਚੰਗੀ ਕੁਆਲਿਟੀ ਦੇ ਬਣਾਏ ਜਾਂਦੇ ਹਨ| ਇਸ ਮੌਕੇ ਡਿਪਟੀ ਮੈਨੇਜਰ ਦਰਸ਼ਨ ਸਿੰਘ ਵਲੋਂ ਲੋਕਾਂ ਨੂੰ ਦੁੱਧ ਦੀ ਸਾਫ ਸਫਾਈ ਰੱਖਣ ਅਤੇ ਵੇਰਕਾ ਦੇ ਪਦਾਰਥ ਵਰਤਣ ਦੀ ਅਪੀਲ ਕੀਤੀ ਗਈ|  
ਇਸ ਮੌਕੇ ਦੁੱਧ ਉਤਪਾਦਕ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰ ਬਹਾਦਰ ਸਿੰਘ ਮਜਾਤੜੀ, ਸਕੱਤਰ ਪਰਮਜੀਤ ਸਿੰਘ ਖੂਨੀਮਾਜਰਾ, ਅਮਰੀਕ ਸਿੰਘ ਚੂਹੜਮਾਜਰਾ, ਨੀਰਜ ਕੁਮਾਰ ਤੋਲੇਮਾਜਰਾ, ਜਸਵਿੰਦਰ ਸਿੰਘ, ਮਨਵੀਰ ਸਿੰਘ, ਨਰਿੰਦਰ ਸਿੰਘ  ਖੂਨੀ ਮਾਜਰਾ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਰੀਕ ਸਿੰਘ, ਜੀਤ ਖਾਨ, ਸੁਖਪ੍ਰੀਤ ਸਿੰਘ, ਜੁਝਾਰ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ, ਐਮ ਪੀ ਏ ਧੀਰਜ ਕੁਮਾਰ, ਐਮ ਪੀ ਏ ਗਗਨਦੀਪ ਸਿੰਘ, ਐਮ ਪੀ ਏ ਸਤਵੰਤ ਸਿੰਘ ਖੂਨੀਮਾਜਰਾ, ਐਮ ਪੀ ਏ ਹਰਪ੍ਰੀਤ ਸਿੰਘ, ਖੂਨੀਮਾਜਰਾ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ| 

Leave a Reply

Your email address will not be published. Required fields are marked *