ਵੇਰਕਾ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਗਈ : ਡੂੰਮੇਵਾਲ

ਐਸ ਏ ਐਸ ਨਗਰ, 23 ਜੂਨ (ਸ.ਬ.) ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਚੇਅਰਮੈਨ ਮੋਹਨ ਸਿੰਘ ਡੂਮੇਵਾਲ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਦੇ ਵਿਰੋਧੀ ਬ੍ਰਾਂਡਾ ਵਲੋਂ ਵੇਰਕਾ ਨੂੰ ਬਦਨਾਮ ਕਰਨ ਦੀ ਸਾਜਿਸ ਕੀਤੀ ਜਾ ਰਹੀ ਹੈ|
ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਵੇਰਕਾ ਦੀ ਬਾਜ਼ਾਰ ਮੌਜੂਦਗੀ ਕਾਫੀ ਮਜ਼ਬੂਤ ਹੈ ਅਤੇ ਵੇਰਕਾ ਪਲਾਂਟ ਪਿਛਲੇ 60 ਸਾਲਾਂ ਤੋਂ ਡੇਅਰੀ ਫਾਰਮਰਸ ਦੇ ਵਿਕਾਸ ਵਿੱਚ ਯੋਗਦਾਨ ਦੇ ਰਿਹਾ ਹੈ| ਉਹਨਾਂ ਕਿਹਾ ਕਿ 80-85 ਫੀਸਦੀ ਕਿਸਾਨਾਂ ਨੂੰ ਦੁੱਧ ਖਰੀਦ ਮੁੱਲ ਅਤੇ ਸਲਾਨਾ ਬੋਨਸ ਆਦਿ ਦੇ ਰੂਪ ਵਿੱਚ ਵਾਪਸ ਭੁਗਤਾਨ ਕੀਤਾ ਜਾਂਦਾ ਹੈ| ਉਨ੍ਹਾਂ ਕਿਹਾ ਕਿ ਵੇਰਕਾ ਦੁੱਧ ਦੀ ਫੀਡਿੰਗ ਤੋਂ ਲੈ ਕੇ ਫਾਈਨਲ ਪੈਕੇਜਿੰਗ ਤਕ ਸਾਰਾ ਕੰਮ ਆਟੋਮੈਟਿਕ ਤਰੀਕੇ ਨਾਲ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਮਿਲਾਵਟ ਦੀ ਕੋਈ ਸੰਭਾਵਨਾ ਨਹੀਂ ਹੈ| ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੇਰਕਾ ਦੇ ਖਿਲਾਫ ਹੋਏ ਨਾਂਹਪੱਖੀ ਪ੍ਰਚਾਰ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨਿਰਾਸ਼ ਕੀਤਾ ਹੈ| ਇਹ ਸਭ ਇਕ ਪ੍ਰਸਿੱਧ ਬ੍ਰਾਂਡ ਦੀ ਛਵੀ ਨੂੰ ਖਰਾਬ ਕਰਨ ਲਈ ਕੀਤਾ ਗਿਆ ਹੈ|
ਇਸ ਮੌਕੇ ਵਾਇਸ ਪ੍ਰਧਾਨ ਪਰਮਜੀਤ ਸਿੰਘ ਚੱਕਲ, ਜਗਤਾਰ ਸਿੰਘ, ਮਲਕੀਅਤ ਸਿੰਘ, ਹਰਕੇਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *