ਵੇਰਕਾ ਮਿਲਕ ਪਲਾਂਟ ਵਲੋਂ ਛਬੀਲ ਦਾ ਆਯੋਜਨ

ਐਸ ਏ ਐਸ ਨਗਰ, 12 ਜੂਨ (ਸ.ਬ.) ਵੇਰਕਾ ਮਿਲਕ ਪਲਾਂਟ ਮੁਹਾਲੀ ਵਲੋਂ ਅੱਜ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਲਗਾਈ ਗਈ|       ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਲਾਈ ਗਈ| ਇਸ ਮਿਲਕ ਪਲਾਂਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਾਂਝੇ ਤੌਰ ਤੇ ਲਗਾਈ ਗਈ ਇਸ ਛਬੀਲ ਦੌਰਾਨ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ, ਛੋਲੇ ਅਤੇ ਕੜਾਹ ਪ੍ਰਸ਼ਾਦਿ ਵਰਤਾਇਆ ਗਿਆ| ਛਬੀਲ ਦੀ ਰਸਮੀ ਸ਼ੁਰੂਆਤ ਪਲਾਟ ਦੇ ਜਨਰਲ  ਮੈਨੇਜਰ ਸ੍ਰੀ ਏ.ਕੇ. ਗੁਪਤਾ ਵਲੋਂ ਕੀਤੀ ਗਈ|
ਇਸ ਮੌਕੇ ਵਰਕਰ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਅਤੇ  ਅਹੁਦੇਦਾਰ ਸ਼ਿਵ ਕੁਮਾਰ, ਬੀਰ ਸਿੰਘ, ਸੋਹਣ ਸਿੰਘ, ਊਧਮ ਸਿੰਘ ਅਤੇ ਹੋਰਨਾਂ ਕਰਮਚਾਰੀਆਂ ਨੇ ਸਾਰਾ ਦਿਨ ਸੇਵਾ ਕੀਤੀ|

Leave a Reply

Your email address will not be published. Required fields are marked *