ਵੇਵ-ਸਰਫਿੰਗ ਦੌਰਾਨ ਹਾਦਸਾ, ਬ੍ਰਿਟਿਸ਼ ਸਰਫਰ ਕਾਟਨ ਹੋਏ ਜ਼ਖਮੀ

ਲੰਡਨ, 10 ਨਵੰਬਰ (ਸ.ਬ.) ਬ੍ਰਿਟੇਨ ਦੇ ਇਕ ਸਰਫਰ ਦੀ ਪੁਰਤਗਾਲ ਦੇ ਸਮੁੰਦਰ ਤੱਟ ਉਤੇ ਸਰਫਿੰਗ ਦੌਰਾਨ ਪਿੱਠ ਦੀ ਹੱਡੀ ਟੁੱਟ ਗਈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਪੁਰਤਗਾਲ ਦੇ ਨੈਜਾਰੇ ਵਿਚ ਐਂਡਰਿਊ ਕਾਟਨ ਸਰਫਿੰਗ ਕਰ ਰਹੇ ਸਨ| ਅਚਾਨਕ 50 ਫੁੱਟ ਉਚੀਆਂ ਲਹਿਰਾਂ ਵਿਚ ਉਹ ਘਿਰ ਗਏ ਅਤੇ ਹਾਦਸੇ ਵਿਚ ਉਸ ਦੀ ਪਿੱਠ ਦੀ ਹੱਡੀ ਟੁੱਟ ਗਈ| ਕਾਟਨ ਬਰੋਂਟਨ ਦੇ ਰਹਿਣ ਵਾਲੇ ਹੈ ਅਤੇ ਉਨ੍ਹਾਂ ਦੇ ਨਾਮ ਵੇਵ-ਸਰਫਿੰਗ ਦਾ ਵਿਸ਼ਵ ਰਿਕਾਰਡ ਦਰਜ਼ ਹੈ| ਇਕ ਰਿਪੋਰਟ ਮੁਤਾਬਕ, ਕਾਟਨ ਜਦੋਂ ਪੁਰਤਗਾਲ ਦੇ ਸਮੁੰਦਰ ਤੱਟ ਕੋਲ ਵੇਵ-ਸਰਫਿੰਗ ਕਰ ਰਹੇ ਸਨ, ਤੱਦ ਉਨ੍ਹਾਂ ਨਾਲ ਇਹ ਹਾਦਸਾ ਹੋਇਆ| ਖੁੱਦ ਨੂੰ ਬਚਾਉਣ ਲਈ ਉਹ ਆਪਣੇ ਸਰਫਿੰਗ ਬੋਰਡ ਤੋਂ ਕੁੱਦ ਗਏ| ਬਾਅਦ ਵਿਚ ਉਨ੍ਹਾਂ ਨੂੰ ਬਚਾਇਆ ਗਿਆ ਅਤੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ| ਕਾਟਨ ਨੇ ਕਿਹਾ, ਮੈਂ ਬੋਰਡ ਤੋਂ ਕੁੱਦ ਗਿਆ| ਮੈਂ ਘੱਟ ਹੀ ਅਜਿਹਾ ਕਰਦਾ ਹਾਂ| ਮੈਂ ਤੁਰੰਤ ਇਜੈਕਟ ਬਟਨ ਦਬਾਇਆ ਅਤੇ ਸੋਚਿਆ ਕਿ ਕੁਝ ਵੀ ਹੋਵੇ ਪਰ ਇੱਥੋਂ ਨਿਕਲ ਕੇ ਭੱਜਾ| ਇਸ ਤੋਂ ਬਾਅਦ ਇਹ ਸਭ ਹੋਇਆ ਅਤੇ ਮੈਂ ਹਸਪਤਾਲ ਵਿੱਚ ਹਾਂ|

Leave a Reply

Your email address will not be published. Required fields are marked *