ਵੈਂਡਰ ਐਕਟ ਤਹਿਤ ਰੇਹੜੀਆਂ ਵਾਲਿਆਂ ਨੂੰ ਮਾਰਕੀਟ ਤੋਂ ਦੂਰ ਹੀ ਜਗ੍ਹਾ ਅਲਾਟ ਕਰੇ ਨਿਗਮ : ਜੇ ਪੀ ਸਿੰਘ

ਐਸ ਏ ਐਸ ਨਗਰ, 16 ਮਈ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਨਿਗਮ ਵਲੋਂ ਵੈਂਡਰ ਐਕਟ ਤਹਿਤ ਰੇਹੜੀਆਂ ਫੜੀਆਂ ਵਾਲਿਆਂ ਨੂੰ ਅਲਾਟ ਕੀਤੀਆਂ ਜਾਣ ਵਾਲੀਆਂ ਥਾਵਾਂ ਮਾਰਕੀਟਾਂ ਤੋਂ ਦੂਰ ਅਲਾਟ ਕੀਤੀਆਂ ਜਾਣ| ਉਹਨਾਂ ਕਿਹਾ ਕਿ ਮੁਹਾਲੀ ਵਿੱਚ ਵੀ ਵੈਂਡਰ ਐਕਟ ਅਧੀਨ ਰੇਹੜੀਆਂ ਫੜੀਆਂ ਵਾਲਿਆਂ ਨੂੰ ਵੱਖ ਵੱਖ ਥਾਵਾਂ ਅਲਾਟ ਕੀਤੀਆਂ ਜਾਣੀਆਂ ਹਨ| ਜੇ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਫੇਜ਼ 3 ਬੀ 2 ਦੀ ਮਾਰਕੀਟ ਸਮੇਤ ਹੋਰ ਮਾਰਕੀਟਾਂ ਵਿੱਚ ਹੀ ਥਾਵਾਂ ਅਲਾਟ ਕਰ ਦਿੱਤੀਆਂ ਗਈਆਂ ਤਾਂ ਇਸ ਨਾਲ ਇਹਨਾਂ ਮਾਰਕੀਟਾਂ ਦੇ ਦੁਕਾਨਦਾਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ| ਉਹਨਾਂ ਕਿਹਾ ਕਿ ਜਿਹੜਾ ਖਾਣ ਪੀਣ ਦਾ ਸਮਾਨ ਦੁਕਾਨਾਂ ਉਪਰ ਮਿਲਦਾ ਹੈ, ਉਹੀ ਸਮਾਨ ਇਹਨਾਂ ਰੇਹੜੀਆਂ ਵਾਲੇ ਵੇਚਦੇ ਹਨ| ਉਹਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਆਪਣੇ ਸਾਰੇ ਖਰਚੇ ਇਸ ਸਮਾਨ ਨੂੰ ਵੇਚ ਕੇ ਹੀ ਕੱਢਣੇ ਪੈਂਦੇ ਹਨ ਪਰ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਤਾਂ ਕੋਈ ਖਰਚਾ ਹੀ ਨਹੀਂ ਹੁੰਦਾ|
ਉਹਨਾਂ ਕਿਹਾ ਕਿ ਦੁਕਾਨਦਾਰ ਤਾਂ ਪਹਿਲਾਂ ਹੀ ਨੋਟਬੰਦੀ ਅਤੇ ਜੀ ਐਸ ਟੀ ਕਾਰਨ ਵਿਹਲੇ ਹੋ ਚੁੱਕੇ ਹਨ ਅਤੇ ਜੇਕਰ ਹੁਣ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਮਾਰਕੀਟਾਂ ਵਿੱਚ ਹੀ ਰੇਹੜੀਆਂ ਲਗਾਉਣ ਲਈ ਥਾਂਵਾਂ ਅਲਾਟ ਕਰ ਦਿੱਤੀਆਂ ਤਾਂ ਦੁਕਾਨਦਾਰਾਂ ਦਾ ਤਾਂ ਸਾਰਾ ਕੰਮ ਹੀ ਖਤਮ ਹੋ ਜਾਵੇਗਾ|
ਉਹਨਾਂ ਮੰਗ ਕੀਤੀ ਕਿ ਵੈਂਡਰ ਐਕਟ ਅਧੀਨ ਰੇਹੜੀਆਂ ਫੜੀਆਂ ਵਾਲਿਆਂ ਨੂੰ ਮਾਰਕੀਟਾਂ ਤੋਂ ਦੂਰ ਹੀ ਥਾਂਵਾਂ ਅਲਾਟ ਕੀਤੀਆਂ ਜਾਣ|

Leave a Reply

Your email address will not be published. Required fields are marked *