ਵੈਂਡਰ ਕਮੇਟੀ ਦੀ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਹੋਵੇਗਾ ਰੇਹੜੀਆਂ ਫੜੀਆਂ ਨੂੰ ਅਲਾਟ ਕੀਤੀਆਂ ਜਾਣ ਵਾਲੀਆਂ ਸਾਈਟਾਂ ਬਾਰੇ ਫੈਸਲਾ

ਐਸ ਏ ਐਸ ਨਗਰ, 3 ਦਸੰਬਰ (ਸ.ਬ.) ਨਗਰ ਨਿਗਮ ਦੀ ਟਾਉਨ ਵੈਂਡਿੰਗ ਕਮੇਟੀ ਦੀ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਲੱਗਣ ਵਾਲੀਆਂ ਰੇਹੜੀਆ ਫੜੀਆਂ ਵਾਲਿਆਂ ਨੂੰ ਬਦਲਵੀਆਂ ਥਾਵਾਂ ਤੇ ਬਿਠਾਉਣ ਲਈ ਸਾਈਟਾਂ ਬਾਰੇ ਫੈਸਲਾ ਕੀਤਾ ਜਾਵੇਗਾ| ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਦੇ ਪਿਛਲੇ ਪਾਸੇ ਪੈਂਦੀ ਪਾਰਕਿੰਗ ਵਾਲੀ ਥਾਂ ਤੇ ਇਹਨਾਂ ਰੇਹੜੀਆਂ ਵਾਲਿਆਂ ਲਈ ਸਾਈਟਾਂ ਤਜਵੀਜ ਕੀਤੀਆਂ ਜਾ ਰਹੀਆਂ ਹਨ|
ਪ੍ਰਾਪਤ ਜਾਣਕਾਰੀ ਇਸ ਸੰਬੰਧੀ ਨਗਰ ਨਿਗਮ ਵਲੋਂ 2016 ਵਿੱਚ ਕੀਤੇ ਗਏ ਸਰਵੇ ਅਨੁਸਾਰ ਕੁਲ 993 ਵਿਅਕਤੀਆਂ ਦੀ ਪਹਿਚਾਨ ਕੀਤੀ ਗਈ ਸੀ ਜਿਹੜੇ ਸ਼ਹਿਰ ਵਿੱਚ ਵੱਖੋਂ ਵੱਖਰੀਆਂ ਥਾਵਾਂ ਤੇ ਰੇਹੜੀਆਂ ਫੜੀਆਂ ਆਦਿ ਲਗਾਉਂਦੇ ਹਨ| ਇਹਨਾਂ ਵਿਅਕਤੀਆਂ ਨੂੰ ਸ਼ਨਾਖਤੀ ਕਾਰਡ ਜਾਰੀ ਕਰਨ ਦੀ ਪ੍ਰਕਿਆ ਚਲ ਰਹੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਵਲੋਂ ਹਰਿਆਣਾ ਨਵ ਯੁਗ ਕਲਾ ਸੰਗਮ ਨਾਮ ਦੀ ਇੱਕ ਏਜੰਸੀ ਨੂੰ ਸਰਵੇ ਦਾ ਕੰਮ ਸੌਂਪਿਆ ਗਿਆ ਸੀ ਜਿਸ ਵਲੋਂ ਸ਼ਹਿਰ ਵਿੱਚ ਰੇਹੜੀਆਂ ਫੜੀਆਂ ਲਗਵਾਉਣ ਲਈ ਬਦਲਵੀਆਂ ਥਾਵਾਂ ਦੀ ਤਜਵੀਜ ਦਿੱਤੀ ਜਾਵੇਗੀ ਅਤੇ ਟਾਉਨ ਵੈਂਡਿਗ ਕਮੇਟੀ ਵਲੋਂ ਏਜੰਸੀ ਦੀ ਤਜਵੀਜ ਤੇ ਵਿਚਾਰ ਉਪਰੰਤ ਇਸ ਬਾਰੇ ਟਾਉਨ ਵੈਂਡਿੰਗ ਐਕਟ ਦੇ ਤਹਿਤ ਫੈਸਲਾ ਲਿਆ ਜਾਵੇਗਾ|

Leave a Reply

Your email address will not be published. Required fields are marked *