ਵੈਕਸੀਨ ਪਲਾਂਟ ਦੀ ਚੌਕਸੀ ਵੱਲ ਧਿਆਨ ਦੇਵੇ ਸਰਕਾਰ

ਸੀਰਮ ਇੰਸਟੀਚਿਊਟ ਦੇ ਮੰਜਰੀ ਕੰਪਲੈਕਸ ਵਿੱਚ ਪੰਜ ਮੰਜਿਲਾਂ ਨਿਰਮਾਣ ਅਧੀਨ ਭਵਨ ਵਿੱਚ ਬੀਤੇ ਦਿਨੀਂ ਅੱਗ ਲੱਗਣ ਦੀ ਘਟਨਾ ਨੇ ਸੱਚਮੁੱਚ ਸਭ ਨੂੰ ਚਿੰਤਤ ਕਰ ਦਿੱਤਾ। ਇਸ ਕੰਪਲੈਕਸ ਵਿੱਚ ਕੋਵਿਡ-19 ਟੀਕੇ ਕੋਵਿਸ਼ੀਲਡ ਦਾ ਉਤਪਾਦਨ ਹੋ ਰਿਹਾ ਹੈ ਅਤੇ ਪੂਰੇ ਦੇਸ਼ ਵਿੱਚ ਅਤੇ ਹੋਰ ਦੇਸ਼ਾਂ ਵਿੱਚ ਉਸਦੀ ਪੂਰਤੀ ਹੋ ਰਹੀ ਹੈ। ਇਸ ਘਟਨਾ ਵਿੱਚ ਸੰਵਿਦਾ ਤੇ ਕੰਮ ਕਰਨ ਵਾਲੇ ਪੰਜ ਮਜਦੂਰਾਂ ਦੀ ਮੌਤ ਹੋ ਗਈ, ਜਦੋਂਕਿ ਅੱਗ ਨਾਲ ਕੰਪਨੀ ਨੂੰ 1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ ਕਿਉਂਕਿ ਉੱਥੇ ਅਜਿਹੀਆਂ ਸੱਮਗਰੀਆਂ ਅਤੇ ਉਤਪਾਦ ਰੱਖੇ ਹੋਏ ਸਨ, ਜਿਨ੍ਹਾਂ ਨੂੰ ਬਾਜ਼ਾਰ ਵਿੱਚ ਲਾਂਚ ਕਰਨਾ ਸੀ। ਉਂਝ ਇਸ ਘਟਨਾ ਦੀ ਤਫਤੀਸ਼ ਇਸ ਲਈ ਵੀ ਜਰੂਰੀ ਹੈ ਕਿ ਸੀਰਮ ਇੰਸਟੀਚਿਊੂਟ ਕੋਵਿਡ ਦਾ ਟੀਕਾ ਬਣਾਉਣ ਵਾਲੀ ਵਿਸ਼ਵ ਦੀ ਸਭਤੋਂ ਵੱਡੀ ਕੰਪਨੀ ਹੈ। ਕੋਵਿਡ ਦਾ ਟੀਕਾ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਭੇਜਣ ਦੀਆਂ ਤਿਆਰੀਆਂ ਅੰਤਿਮ ਦੌਰ ਵਿੱਚ ਸਨ। ਟੀਕਾ ਬਣਾਉਣ ਦੀਆਂ ਕਈ ਮੁਸ਼ਕਿਲਾਂ ਅਤੇ ਜਾਂਚ ਤੋਂ ਬਾਅਦ ਜੇਕਰ ਕੰਪਨੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਵੱਡਾ ਨੁਕਸਾਨ ਹੋਇਆ ਹੋਵੇ ਤਾਂ ਇਹ ਅਸਲ ਵਿੱਚ ਗੰਭੀਰ ਵਿਸ਼ਾ ਹੈ। ਸੁੱਰਖਿਆ ਦੇ ਤਮਾਮ ਉਪਰਾਲਿਆਂ ਤੇ ਤਾਂ ਦੇਸ਼ ਵਿੱਚ ਕੰਮ ਕੀਤਾ ਜਾਂਦਾ ਹੈ, ਪਰ ਅੱਗ ਲੱਗਣ ਦੀ ਘਟਨਾ ਜਾਂ ਖਤਰੇ ਨੂੰ ਕਾਫੀ ਘੱਟ ਕਰਕੇ ਮਾਂਪਿਆ ਜਾਂਦਾ ਹੈ। ਜਾਂ ਕਹਿ ਲਓ ਕਿ ਇਸ ਵੱਲ ਘੱਟ ਹੀ ਧਿਆਨ ਦਿੱਤਾ ਜਾਂਦਾ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਕਿ ਅੱਗ ਉਸਾਰੀ ਕਾਰਜ ਦੇ ਦੌਰਾਨ ਸਪਾਰਕ ਹੋਣ ਅਤੇ ਇਸਦੇ ਚਲਦੇ ਉੱਥੇ ਵੱਡੀ ਮਾਤਰਾ ਵਿੱਚ ਰੱਖੇ ਜਲਨਲਸ਼ੀਲ ਪਦਾਰਥਾਂ ਵਿੱਚ ਲੱਗਣ ਕਾਰਨ ਵੱਧਦੀ ਚੱਲੀ ਗਈ। ਹਾਂ, ਚੰਗੀ ਗੱਲ ਇਹ ਰਹੀ ਕਿ ਕੰਪਨੀ ਨੇ ਤੁਰੰਤ ਪੀੜਿਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਇਹਨਾਂ ਦੀ ਅੱਗੇ ਕਿਸ ਤਰ੍ਹਾਂ ਨਾਲ ਮਦਦ ਕੀਤੀ ਜਾ ਸਕਦੀ ਹੈ, ਇਸਨੂੰ ਲੈ ਕੇ ਵੀ ਉਹ ਗੰਭੀਰ ਹੈ। ਪਰ ਕੰਪਨੀ ਦੀ ਸਭਤੋਂ ਵੱਡੀ ਚੁਣੌਤੀ ਦੁਨੀਆ ਭਰ ਨੂੰ ਇਹ ਆਸਵੰਦ ਕਰਣਾ ਹੈ ਕਿ ਇਸ ਘਟਨਾ ਦੇ ਬਾਵਜੂਦ ਕੰਪਨੀ ਸੁੱਰਖਿਆ ਪ੍ਰੋਟੋਕਾਲ ਵਿੱਚ ਕਮਜੋਰੀ ਦੇ ਬਾਵਜੂਦ ਕਿਸੇ ਦੀ ਜਿੰਦਗੀ ਨੂੰ ਖਤਰੇ ਵਿੱਚ ਨਹੀਂ ਪਾਵੇਗੀ। ਇਹ ਅਸੀਂ ਸਭ ਜਾਣਦੇ ਅਤੇ ਸਮਝਦੇ ਹਾਂ ਕਿ ਵੈਕਸੀਨ ਦਾ ਸਟੋਰੇਜ ਅਤੇ ਉਸਦਾ ਟਰਾਂਸਪੋਟੇਸ਼ਨ ਜੋ ਕਿ ਸਮੇਂ ਅਤੇ ਤਾਪਮਾਨ ਦੇ ਲਿਹਾਜ਼ ਨਾਲ ਜ਼ਿਆਦਾ ਸੰਵੇਦਨਦਸ਼ੀਲ ਹੁੰਦਾ ਹੈ-ਸਰਕਾਰ ਨੂੰ ਇਸਦੀ ਪੂਰਤੀ ਲਈ ਬਰਕਰਾਰ ਰੱਖਣ ਨੂੰ ਲੈ ਕੇ ਜਾਗਰੂਕ ਰਹਿਣਾ ਪਵੇਗਾ। ਇੱਥੇ ਤੱਕ ਕਿ ਨਵੇਂ ਬਨਣ ਵਾਲੇ ਵੈਕਸੀਨ ਪਲਾਂਟ ਵਿੱਚ ਭਵਿੱਖ ਨੂੰ ਦੇਖਦੇ ਹੋਏ ਸੁਰੱਖਿਆ ਦੇ ਖਾਸ ਇੰਤਜਾਮ ਕਰਨੇ ਪੈਣਗੇ। ਸੁਭਾਵਿਕ ਰੂਪ ਨਾਲ ਰੱਖਿਆ ਅਤੇ ਪੁਲਾੜ ਮਹਿਕਮੇ ਦੀ ਤਰ੍ਹਾਂ ਵੈਕਸੀਨ ਪਲਾਂਟ ਨੂੰ ਵੀ ਆਪਣੇ ਇੱਥੇ ਹਰ ਤਰ੍ਹਾਂ ਦੀ ਚੌਕਸੀ ਵਿਵਸਥਾ ਰੱਖਣੀ ਚਾਹੀਦੀ ਹੈ। ਭਾਰਤ ਦੀ ਸਾਖ ਨਿਸ਼ਚਿਤ ਤੌਰ ਤੇ ਵੱਧਦੀ ਹੈ। ਲਿਹਾਜਾ ਇਸਨੂੰ ਬਣਾ ਕੇ ਰੱਖਣ ਵਿੱਚ ਹੀ ਹਰ ਕਿਸੇ ਦਾ ਫਾਇਦਾ ਹੈ।

ਲਲਿਤ ਕੁਮਾਰ

Leave a Reply

Your email address will not be published. Required fields are marked *