ਵੈਟਨਰੀ ਇੰਸਪੈਕਟਰਾਂ ਵਲੋਂ ਡਾਇਰੈਕਟਰ ਪਸ਼ੂ ਪਾਲਣ ਦਫਤਰ ਅੱਗੇ ਧਰਨਾ

ਐਸ. ਏ. ਐਸ. ਨਗਰ, 21 ਜੂਨ (ਸ.ਬ.) ਪੰਜਾਬ ਭਰ ਵਿਚੋਂ ਸਮੂਹ  ਅਹੁਦੇਦਾਰਾਂ ਵਲੋਂ ਸੂਬਾ ਪ੍ਰਧਾਨ ਬਰਿੰਦਰਪਾਲ ਸਿੰਘ ਕੈਰੋਂ ਦੀ ਅਗਵਾਈ ਹੇਠ ਵੈਟਨਰੀ ਇੰਸਪੈਕਟਰਾਂ ਵਲੋਂ ਡਾਇਰੈਕਟਰ ਪਸ਼ੂ ਪਾਲਣ ਦੇ ਮੁਹਾਲੀ ਵਿਖੇ ਦਫਤਰ ਅੱਗੇ ਰੋਸ ਭਰਪੂਰ ਧਰਨਾ  ਦਿੱਤਾ ਅਤੇ ਵਿਧਾਨ ਸਭਾ ਵੱਲ ਮਾਰਚ ਕੀਤਾ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਪਿਛਲੀ ਸਰਕਾਰ ਵਲੋਂ ਚੋਣਾਂ ਤੋਂ ਐਨ ਪਹਿਲਾਂ ਜਾਰੀ ਕੀਤੀ   ਨੋਟੀਫਿਕੇਸ਼ਨ ਜਿਸ ਵਿੱਚ ਵੈਟਨਰੀ ਇੰਸਪੈਕਟਰਾਂ ਵਲੋਂ ਕੀਤੇ ਜਾਂਦੇ ਗਰਭ ਪਰਖ ਅਤੇ ਨਾੜੀ ਰਾਂਹੀ ਸੈਂਪਲ ਲੈਣ ਤੇ ਰੋਕ ਲੱਗਾ  ਦਿੱਤੀ ਸੀ| ਜਦ ਕਿ ਗਰਭ ਪਰਖ ਤੋਂ ਬਿਨਾਂ  ਮਸਨੂਈ ਗਰਭਦਾਨ ਕਰਨਾ ਅਸੰਭਵ ਹੈ| ਇਸ ਦੌਰਾਨ ਪੁਲੀਸ ਵਲੋਂ ਘੇਰਾ ਬਣਾ ਕੇ ਪ੍ਰਦਰਸ਼ਨਕਾਰੀ ਇੰਸਪੈਕਟਰਾਂ ਨੂੰ ਅੱਗੇ ਵੱਧਣ ਤੋਂ ਰੋਕ ਲਿਆ| ਇਸੰਪੈਕਟਰਾਂ ਵਲੋਂ ਰੋਡ ਤੇ ਹੀ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ|
ਧਰਨੇ ਨੂੰ ਸੰਬੋਧਨ ਕਰਦਿਆਂ ਨਿਰਮਲ ਸੈਣੀ, ਕਿਸ਼ਨ ਮਹਾਜਨ, ਜਗਜੀਤ ਸਿੰਘ ਰੰਧਾਵਾ, ਪਰਮਜੀਤ, ਗੁਰਦੀਪ ਬਾਸੀ, ਜੁਗਰਾਜ ਢਲੋਵਾਲ ਸੂਬਈ ਆਗੂਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮੰਨੀਆਂ ਮੰਗਾਂ ਜਿਵੇਂ ਸਰਵਿਸ ਰੂਲਾਂ ਦੀ ਸੋਧ, ਤਰੱਕੀ ਚੈਨਲ ਚਾਲੂ ਕਰਨਾ, ਰਜਿਸਟ੍ਰੇਸ਼ਨ ਕਰਨਾ, ਵਿਲਡਿੰਗ ਫੀਸ ਦਾ ਅਧਿਕਾਰ ਦੇਵੇ, ਮੁਢਲਾ ਪੇਅ ਗਰੇਡ 4800 , 582 ਪੋਸਟਰ ਬਹਾਲ ਕਰਨਾ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ| ਬੁਲਾਰਿਆਂ ਨੇ ਮੰਗ ਕੀਤੀ ਕਿ ਪਸ਼ੂ ਪਾਲਣ ਦਾ ਡਾਇਰੈਕਟਰ ਕਿਸੇ ਸੀਨੀਅਰ ਆਈ ਏ ਐਸ ਅਧਿਕਾਰੀ ਨੂੰ ਲਾਇਆ ਜਾਵੇ ਤਾਂ ਕਿ ਵਿਭਾਗੀ ਵਿੱਤਕਰੇਬਾਜੀ ਬੰਦ ਹੋ ਸਕੇ| ਧਰਨੇ ਨੂੰ ਜਗਤਾਰ ਸਿੰਘ, ਮਹਿੰਦਰ ਸਿੰਘ, ਮਨਦੀਪ ਸਿੰਘ, ਜਸਵਿੰਦਰ ਬੜੀ, ਕੁਲਦੀਪ ਭਿੰਡਰ , ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਢਿਲੋ, ਯਸ਼ ਚੌਧਰੀ, ਹਰਪੀ੍ਰਤ ਸਿੰਧੂ, ਬਲਕਾਰ ਨਈਅਰ, ਸੁਰਿੰਦਰ ਸਿੰਘ ਹੀਰ, ਅਮਿਤ ਗਰੋਵਰ, ਮੰਗਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *