ਵੈਨਕੂਵਰ ਵਿੱਚ ਡੇਢ ਮਹੀਨਾ ਪਹਿਲਾਂ ਹੋਏ ਬਜ਼ੁਰਗ ਜੋੜੇ ਦੇ ਕਤਲ ਦੇ ਮਾਮਲੇ ਵਿੱਚ ਸ਼ੱਕੀ ਨੌਜਵਾਨ ਕਾਬੂ

ਵੈਨਕੁਵਰ, 8 ਨਵੰਬਰ (ਸ.ਬ.) ਕੈਨੇਡਾ ਦੇ ਸ਼ਹਿਰ ਵੈਨਕੁਵਰ ਵਿੱਚ 29 ਸਤੰਬਰ ਨੂੰ ਹੋਏ 65 ਸਾਲਾ ਡਾਇਨਾ ਮਾਹ ਜੋਨਸ ਅਤੇ 68 ਸਾਲਾ ਰਿਚਰਡ ਜੋਨਸ ਨਾਂ ਦੇ ਬਜ਼ੁਰਗ ਜੋੜੇ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਇਕ 25 ਸਾਲਾ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ|
ਪੁਲੀਸ ਦਾ ਕਹਿਣਾ ਹੈ ਕਿ ਰੋਕੀ ਰੈਮਬੋ ਵੀ ਨਾਮ ਕਾਮ ਨਾਂ ਦਾ ਇਹ ਵਿਅਕਤੀ ਘਟਨਾ ਵਾਲੀ ਸਥਾਨ ਨੇੜੇ ਦੇਖਿਆ ਗਿਆ ਸੀ| ਉਨ੍ਹਾਂ ਨੂੰ ਇਕ ਸ਼ੱਕੀ ਵਾਹਨ ਵੀ ਮਿਲਿਆ ਹੈ, ਜਿਸ ਦੀ ਜਾਂਚ ਹੋ ਰਹੀ ਹੈ| ਚੀਫ   ਕਾਨਸਟੇਬਲ ਐਡਮ ਪਾਲਮਰ ਨੇ ਦੱਸਿਆ ਕਿ ਇਸ ਜੋੜੇ ਦੇ ਕਤਲ ਸੰਬੰਧੀ ਉਨ੍ਹਾਂ ਨੂੰ ਜੋ ਵੀ ਜਾਣਕਾਰੀ ਮਿਲੀ ਹੈ, ਉਹ ਛੇਤੀ ਹੀ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਅਜੇ ਤਕ ਤਾਂ ਇਹ ਹੀ ਲੱਗ ਰਿਹਾ ਹੈ ਕਿ ਇਹ ਕਤਲ ਜਾਣ-ਬੁੱਝ ਕੇ ਕੀਤਾ ਗਿਆ ਹੈ ਪਰ ਇਸ ਬਾਰੇ ਅਜੇ ਉਹ ਪੱਕੇ ਤੌਰ ਤੇ ਵੀ ਨਹੀਂ ਕਹਿ ਸਕਦੇ|

Leave a Reply

Your email address will not be published. Required fields are marked *