ਵੈਨਕੂਵਰ ਵਿੱਚ ਤਾਰਾਂ ਵਿੱਚ ਫਸ ਕੇ ਸੜਕ ਤੇ ਡਿੱਗਿਆ ਜਹਾਜ਼

ਵੈਨਕੂਵਰ, 12 ਜੂਨ (ਸ.ਬ.)  ਬ੍ਰਿਟਿਸ਼ ਕੋਲੰਬੀਆ ਦੇ ਉਤਰੀ ਵੈਨਕੂਵਰ ਵਿਖੇ ਬੀਤੇ ਦਿਨੀਂ ਦੁਪਹਿਰ ਵੇਲੇ ਇਕ ਅਜੀਬੋ-ਗਰੀਬ ਹਾਦਸਾ ਵਾਪਰਿਆ| ਇੱਥੇ ਇਕ ਛੋਟਾ ਜਹਾਜ਼ ਤਾਰਾ ਵਿਚ ਫਸ ਕੇ ਸੜਕ ਤੇ ਡਿੱਗ ਗਿਆ| ‘ਸੇਸਨਾ 172’ ਇਸ ਜਹਾਜ਼ ਵਿਚ ਚਾਰ ਵਿਅਕਤੀ ਸਵਾਰ ਸਨ ਅਤੇ ਹਾਦਸੇ ਦੇ ਸਮੇਂ ਇਹ ਲੈਂਗਲੇ ਤੋਂ ਟੋਫੀਨੋ ਜਾ ਕੇ ਵਾਪਸ ਆ ਰਿਹਾ ਸੀ| ਹਾਦਸੇ ਵਿਚ ਜ਼ਖਮੀ ਹੋਏ ਸਾਰੇ ਸਵਾਰਾਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ| ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ|
ਸਾਰਜੈਂਟ ਟੱਪਰ ਦਾ ਕਹਿਣਾ ਹੈ ਕਿ ਇਹ ਹਾਦਸਾ ਜਹਾਜ਼ ਦੇ ਟੈਲੀਫੋਨ ਦੀਆਂ ਤਾਰਾਂ ਵਿਚ ਫਸਣ ਕਰਕੇ ਵਾਪਰਿਆ| ਜਹਾਜ਼ ਕਾਫੀ ਨੀਵਾਂ ਉਡਾਣ ਭਰ ਰਿਹਾ ਸੀ ਅਤੇ ਟੈਲੀਫੋਨ ਦੀਆਂ ਤਾਰਾਂ ਵਿਚ ਫਸ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ| ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *