ਵੈਨੇਜ਼ੁਏਲਾ : ਗੁਏਡੋ ਦੇ ਦੇਸ਼ ਛੱਡਣ ਤੇ ਪਾਬੰਦੀ

ਬਿਊਨਰ ਆਯਰਸ,30 ਜਨਵਰੀ (ਸ.ਬ.) ਵੈਨੇਜ਼ੁਏਲਾ ਦੀ ਉੱਚ ਅਦਾਲਤ ‘ਸੁਪਰੀਮ ਟ੍ਰਿਬਿਊਨਲ ਆਫ ਜਸਟਿਸ’ ਨੇ ਖੁਦ ਨੂੰ ਦੇਸ਼ ਦਾ ਅੰਤਰਿਮ ਰਾਸ਼ਟਰਪਤੀ ਐਲਾਨ ਕਰਨ ਵਾਲੇ ਵਿਰੋਧੀ ਪਾਰਟੀ ਦੇ ਨੇਤਾ ਜੁਆਨ ਗੁਏਡੋ ਦੇ ਦੇਸ਼ ਛੱਡਣ ਤੇ ਪਾਬੰਦੀ ਲਗਾ ਦਿੱਤੀ ਹੈ| ਇਸ ਦੇ ਨਾਲ ਹੀ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਬਲਾਕ ਕਰਨ ਦਾ ਆਦੇਸ਼ ਦਿੱਤਾ ਹੈ| ਅਦਾਲਤ ਦੇ ਪ੍ਰਮੁੱਖ ਮਾਈਕਲ ਮੋਰੇਨੋ ਨੇ ਟਵਿੱਟਰ ਤੇ ਕਿਹਾ,”ਉੱਚ ਅਦਾਲਤ ਨੇ ਆਪਣੇ ਫੈਸਲੇ ਵਿੱਚ ਜੁਆਨ ਗੁਏਡੋ ਵਿਰੁੱਧ ਕਈ ਸਖਤ ਕਦਮ ਚੁੱਕੇ ਜਾਣ ਦਾ ਆਦੇਸ਼ ਦਿੱਤਾ, ਜਿਨ੍ਹਾਂ ਵਿਚ ਜਾਂਚ ਪੂਰੀ ਹੋਣ ਤੱਕ ਇਜਾਜ਼ਤ-ਪੱਤਰ ਦੇ ਬਿਨਾਂ ਗੁਏਡੋ ਦੇ ਦੇਸ਼ ਛੱਡਣ ਤੇ ਰੋਕ, ਉਨ੍ਹਾਂ ਵੱਲੋਂ ਜਾਇਦਾਦ ਦੀ ਵਿਕਰੀ ਅਤੇ ਗਿਰਵੀ ਰੱਖਣ ਤੇ ਰੋਕ, ਬੈਂਕ ਖਾਤਿਆਂ ਜਾਂ ਵੈਨੇਜ਼ੁਏਲਾ ਨਾਲ ਸਬੰਧਤ ਉਨ੍ਹਾਂ ਦੇ ਹੋਰ ਵਿੱਤੀ ਦਸਤਾਵੇਜ਼ਾਂ ਨੂੰ ਬਲਾਕ ਕਰਨਾ ਸ਼ਾਮਲ ਹੈ|”
ਇਸ ਹਫਤੇ ਦੇ ਸ਼ੁਰੂ ਵਿਚ ਵੈਨੇਜ਼ੁਏਲਾ ਦੇ ਜਨਰਲ ਮੈਨੇਜਰ ਜਨਰਲ ਤਾਰੇਕ ਸਾਬ ਨੇ ਸੁਪਰੀਮ ਟ੍ਰਿਬਿਊਨਲ ਆਫ ਜਸਟਿਸ ਨੂੰ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਗੁਏਡੋ ਵਿਰੁੱਧ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਦਾ ਆਦੇਸ਼ ਦੇਣ ਦੀ ਅਪੀਲ ਕੀਤੀ ਸੀ| ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਵੈਨੇਜ਼ੁਏਲਾ ਦੀ ਤੇਲ ਕੰਪਨੀ ਪੀ.ਡੀ.ਵੀ.ਐਸ.ਏ. ਤੇ ਪਾਬੰਦੀ ਲਗਾ ਰਿਹਾ ਹੈ ਜਿਸ ਦੇ ਬਾਅਦ ਉੱਚ ਅਦਾਲਤ ਨੇ ਇਹ ਅਪੀਲ ਕੀਤੀ ਸੀ| ਅਮਰੀਕੀ ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਕਿਹਾ ਕਿ ਜੇਕਰ ਗੁਏਡੋ ਨੂੰ ਜਲਦੀ ਸੱਤਾ ਦਾ ਟਰਾਂਸਫਰ ਕੀਤਾ ਜਾਵੇ ਤਾਂ ਪੀ.ਡੀ.ਵੀ.ਐਸ.ਏ. ਨੂੰ ਅਮਰੀਕੀ ਪਾਬੰਦੀਆਂ ਤੋਂ ਰਾਹਤ ਦਿੱਤੀ ਜਾ ਸਕਦੀ ਹੈ|
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਅਮਰੀਕਾ ਤੇ ਅਮਰੀਕਾ ਸਥਿਤ ਪੀ.ਡੀ.ਵੀ.ਐਸ.ਏ. ਦੀ ਸਹਾਇਕ ਕੰਪਨੀ ‘ਸਿਟਗੋ’ ਦੀ ਚੋਰੀ ਦੀ ਕੋਸ਼ਿਸ ਕਰਨ ਦਾ ਦੋਸ਼ ਲਗਾਇਆ ਸੀ ਅਤੇ ਪੀ. ਡੀ. ਵੀ. ਐਸ. ਏ. ਵਿਰੁੱਧ ਲਗਾਈਆਂ ਗਈਆਂ ਪਾਬੰਦੀਆਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ| ਰਾਸ਼ਟਰਪਤੀ ਮੁਤਾਬਕ ਵੈਨੇਜ਼ੁਏਲਾ ਆਪਣੀ ਜਾਇਦਾਦ ਦੀ ਸੁਰੱਖਿਆ ਲਈ ਅਮਰੀਕੀ ਅਦਾਲਤਾਂ ਵਿਚ ਮੁਕੱਦਮਾ ਦਾਇਰ ਕਰਨ ਸਮੇਤ ਵੱਖ-ਵੱਖ ਕਦਮ ਚੁੱਕੇਗਾ|

Leave a Reply

Your email address will not be published. Required fields are marked *