ਵੈਨੇਜ਼ੁਏਲਾ ਦੀ ਜੇਲ੍ਹ ਵਿੱਚ ਦੰਗਿਆਂ ਮਗਰੋਂ ਲੱਗੀ ਅੱਗ, 68 ਵਿਅਕਤੀਆਂ ਦੀ ਮੌਤ

ਕਰਾਕਸ, 29 ਮਾਰਚ (ਸ.ਬ.)ਵੈਨੇਜ਼ੁਏਲਾ ਦੇ ਉਤਰੀ ਸ਼ਹਿਰ ਵੈਲੇਂਸੀਆ ਦੀ ਜੇਲ ਵਿਚ ਕੱਲ ਹੋਏ ਦੰਗਿਆਂ ਦੌਰਾਨ ਅੱਗ ਲੱਗ ਗਈ| ਇਸ ਅੱਗ ਵਿਚ 68 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ| ਇਸ ਦੀ ਜਾਣਕਾਰੀ ਵੈਲੇਂਸੀਆ ਦੇ ਅਟਰਾਨੀ ਜਨਰਲ ਨੇ ਦਿੱਤੀ| ਇਸ ਘਟਨਾ ਦੀ ਜਾਣਕਾਰੀ ਉਸ ਸਮੇਂ ਸਾਹਮਣੇ ਆਈ, ਜਦੋਂ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਦੇ ਮੈਂਬਰ ਜੇਲ ਦੇ ਬਾਹਰ ਇਕੱਠੇ ਹੋਏ| ਜਾਣਕਾਰੀ ਮੁਤਾਬਕ ਜੇਲ ਵਿਚ ਕੈਦੀਆਂ ਵਿਚਕਾਰ ਦੰਗੇ ਸ਼ੁਰੂ ਹੋ ਗਏ, ਜਿਸ ਮਗਰੋਂ ਪੁਲੀਸ ਨੂੰ ਗੋਲੀਬਾਰੀ ਕਰਨੀ ਪਈ| ਅਟਾਰਨੀ ਜਨਰਲ ਤਾਰਕ ਸਾਬ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ| ਤਾਰਕ ਸਾਬ ਨੇ ਦੱਸਿਆ ਕਿ ਚਾਰ ਸਰਕਾਰੀ ਵਕੀਲ ਇਸ ਮਾਮਲੇ ਦੀ ਜਾਂਚ ਕਰ ਹਹੇ ਹਨ| ਉਨ੍ਹਾਂ ਨੇ ਦੱਸਿਆ ਕਿ ਪੁਲੀਸ ਸਟੇਸ਼ਨ ਨੇੜੇ ਬਣੀ ਇਸ ਜੇਲ ਵਿਚ 60 ਕੈਦੀ ਰੱਖਣ ਦੀ ਜਗ੍ਹਾ ਸੀ ਪਰ ਇੱਥੇ ਅਕਸਰ ਜ਼ਿਆਦਾ ਕੈਦੀ ਹੁੰਦੇ ਸਨ| ਦੱਸਿਆ ਜਾ ਰਿਹਾ ਹੈ ਕਿ ਇਸ ਜੇਲ ਵਿਚ ਬੰਦ ਕੈਦੀਆਂ ਕੋਲ ਡਰੱਗਜ਼, ਮਸ਼ੀਨ ਗਨਾਂ ਅਤੇ ਹਥਿਆਰ ਹੁੰਦੇ ਸਨ| ਫੌਰੇਂਸਿਕ ਟੀਮ ਵੀ ਮਾਮਲੇ ਦੀ ਜਾਂਚ ਵਿਚ ਜੁਟੀ ਹੈ| ਸੂਤਰਾਂ ਮੁਤਾਬਕ ਪੁਲੀਸ ਨੇ ਕੈਦੀਆਂ ਦੇ ਪਰਿਵਾਰ ਵਾਲਿਆਂ ਨੂੰ ਸ਼ਾਮ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਹੰਝੂ ਗੈਸ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਉਥੋਂ ਖਦੇੜ ਦਿੱਤਾ| ਹਾਦਸੇ ਵਿਚ ਮਾਰੇ ਗਏ ਇਕ ਕੈਦੀ ਦੇ ਪਰਿਵਾਰ ਦੇ ਮੈਂਬਰ ਨੇ ਟਵੀਟ ਕਰ ਕੇ ਕਿਹਾ ਹੈ ਕਿ ਅਸੀਂ ਇਨਸਾਫ ਚਾਹੁੰਦੇ ਹਾਂ| ਅਸੀਂ ਜਾਨਣਾ ਚਾਹੁੰਦੇ ਹਾਂ ਕੀ ਹੋ ਰਿਹਾ ਹੈ|

Leave a Reply

Your email address will not be published. Required fields are marked *