ਵੈਨੇਜ਼ੁਏਲਾ ਵਿੱਚ ਪਿਛਲੇ ਸਾਲ ਕਤਲੋਗਾਰਤ ਵਿੱਚ ਹੋਇਆ ਹੈਰਾਨੀਜ਼ਨਕ ਵਾਧਾ

ਕਾਰਾਕਸ, 1 ਅਪ੍ਰੈਲ (ਸ.ਬ.) ਆਰਥਿਕ ਸੰਕਟ ਨਾਲ ਜੂਝ ਰਹੇ ਦੱਖਣ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਸਾਲ 2015 ਦੀ ਤੁਲਨਾ ਵਿੱਚ 2016 ਦੌਰਾਨ ਹਿੰਸਾਤਮਕ ਗਤੀਵਿਧੀਆਂ ਵਿੱਚ ਤੇਜੀ ਆਈ ਹੈ| ਅਟਾਰਨੀ ਜਨਰਲ ਦੇ ਦਫ਼ਤਰ ਅਨੁਸਾਰ ਜਿੱਥੇ ਸਾਲ 2015 ਵਿੱਚ ਪ੍ਰਤੀਦਿਨ 45 ਹੱਤਿਆਵਾਂ ਹੋਣ ਦੀ ਔਸਤ ਸੀ Tੁੱਥੇ ਹੀ ਸਾਲ 2016 ਵਿੱਚ ਇਹ ਅੰਕੜਾਂ ਪ੍ਰਤੀਦਿਨ 60 ਹੱਤਿਆਵਾਂ ਤੇ ਪਹੁੰਚ ਗਿਆ ਹੈ| ਅਧਿਕਾਰਕ ਅੰਕੜਿਆਂ ਅਨੁਸਾਰ ਇਹ ਅੰਕੜਾ ਪਿਛਲੇ ਸਾਲ 70 ਸੀ ਜੋ ਕਿ ਦੁਨੀਆ ਭਰ ਸਭ ਤੋਂ ਜਿਆਦਾ ਹਿੱਸਾਤਮਕ ਦੇਸ਼ਾਂ ਵਿੱਚੋਂ ਇਕ ਹੈ| ਵੈਨੇਜ਼ੁਏਲਾ ਵਿੱਚ ਵਧਦੇ ਹਿੱਸਾਤਮਕ ਅਪਰਾਧ ਸਭ ਤੋਂ ਵਿਆਪਕ ਚਿੰਤਾਵਾਂ ਵਿੱਚੋਂ ਇਕ ਹਨ| ਖਾਸ ਕਰਕੇ ਮਲਿਨ ਬਸਤੀਆਂ ਵਿੱਚ ਵੱਡੇ ਪੱਧਰ ਤੇ ਰਹਿ ਰਹੇ ਗੈਰ ਸਮਾਜਿਕ ਸਮੂਹਾਂ ਅਤੇ ਉਨ੍ਹਾਂ ਵਿਚਕਾਰ ਹੋਣ ਵਾਲਾ ਹਿੰਸਾਤਮਕ ਸੰਘਰਸ਼ ਅਪਰਾਧ ਦਾ ਵੱਡਾ ਕਾਰਨ ਹੈ| ਅਧਿਕਾਰੀਆਂ ਅਨੁਸਾਰ ਇਨ੍ਹਾਂ ਹਿੰਸਾਤਮਕ ਗਤੀਵਿਧੀਆਂ ਨੂੰ ਰੋਕਣ ਲਈ ਇੱਥੇ ਪਿਛਲੇ ਕੁਝ ਸਾਲਾਂ ਤੋਂ ਰਾਜ ਸੁਰੱਖਿਆ ਯੋਜਨਾਵਾਂ ਅਤੇ ਨਿਸਸ਼ਤਰੀਕਰਨ ਅਭਿਆਨ ਚਲਾਏ ਗਏ ਪਰ ਪੁਲੀਸ ਦੀ ਅਪਰਾਧ ਵਿੱਚ ਸ਼ਮੂਲੀਅਤ ਅਤੇ ਹਥਿਆਰਾਂ ਦਾ ਆਸਾਨੀ ਨਾਲ ਮਿਲ ਜਾਣਾ, ਇਨ੍ਹਾਂ ਯੋਜਨਾਵਾਂ ਨੂੰ ਅਸਫਲ ਬਣਾਉਂਦਾ ਹੈ| ਿ
Jਸ ਤੋਂ ਇਲਾਵਾ ਆਰਥਿਕ ਮੰਦੀ ਨਾਲ ਜੂਝ ਰਹੇ ਇਸ ਦੇਸ਼ ਦੇ ਲੋਕ ਆਸਾਨੀ ਨਾਲ ਅਪਰਾਧ ਦਾ ਰਸਤਾ ਚੁਣ ਲੈਂਦੇ ਹਨ|

Leave a Reply

Your email address will not be published. Required fields are marked *