ਵੈਨੇਜ਼ੁਏਲਾ ਵਿੱਚ ਸੁਪਰੀਮ ਕੋਰਟ ਦੀ ਇਮਾਰਤ ਤੇ ਹਮਲਾ

ਕਾਰਾਕਸ, 28 ਜੂਨ (ਸ.ਬ.)   ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਰਾਜਧਾਨੀ ਕਾਰਾਕਸ ਵਿੱਚ ਸੁਪਰੀਮ ਕੋਰਟ ਇਮਾਰਤ ਤੇ ਹੈਲੀਕਾਪਟਰ ਦੁਆਰਾ ਕੀਤੇ ਹਮਲੇ ਦੀ ਸਖਤ ਨਿੰਦਾ ਕੀਤੀ ਅਤੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ| ਮੀਡੀਆ ਮੁਤਾਬਕ ਗੋਲੀਆਂ ਉਦੋਂ ਚਲਾਈਆਂ ਗਈਆਂ ਜਦੋਂ ਮਾਦੁਰੋ ਰਾਸ਼ਟਪਤੀ ਭਵਨ ਵਿੱਚ ਇੱਕਠੇ ਸਰਕਾਰ ਸਮਰਥਕਾਂ ਨਾਲ ਟੀ. ਵੀ. ਤੇ ਲਾਈਵ ਗੱਲਬਾਤ ਕਰ ਰਹੇ ਸਨ| ਗੋਲੀਆਂ ਚੱਲਣ ਦੀ ਆਵਾਜ ਉਸ ਸਮੇਂ ਸੁਣੀ ਗਈ ਜਦੋਂ ਨੀਲਾ ਹੈਲੀਕਾਪਟਰ ਸ਼ਹਿਰ ਦੇ ਮੁੱਖ ਇਲਾਕੇ ਵਿੱਚ ਚੱਕਰ ਲਗਾ ਰਿਹਾ ਸੀ| ਸ਼ਖੀ ਮਦੁਰੋ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਇਮਾਰਤ ਤੇ ਕੁਝ ਗ੍ਰੇਨੇਡ ਵੀ ਸੁੱਟੇ    ਗਏ, ਜੋ ਫਟੇ ਨਹੀਂ| ਚਸ਼ਮਦੀਦਾਂ ਮੁਤਾਬਕ ਕਾਰਾਕਸ ਦੇ ਹੇਠਲੇ ਇਲਾਕਿਆਂ ਵਿੱਚ ਕਈ ਧਮਾਕਿਆਂ ਦੀਆਂ ਆਵਾਜਾਂ ਸੁਣਾਈ ਦਿੱਤੀਆਂ, ਜਿੱਥੇ ਸੁਪਰੀਮ ਕੋਰਟ, ਰਾਸ਼ਟਰਪਤੀ ਆਵਾਸ ਅਤੇ ਹੋਰ ਪ੍ਰਮੁੱਖ ਸਰਕਾਰੀ ਇਮਾਰਤਾਂ ਹਨ| ਬੀਤੇ ਤਿੰਨ ਮਹੀਨਿਆਂ ਤੋਂ ਵਿਰੋਧੀ ਪਾਰਟੀਆਂ ਦੇ ਸਰਕਾਰ ਵਿਰੁੱਧ ਗਤੀਵਿਧੀਆਂ ਦਾ ਸਾਹਮਣਾ ਕਰ ਰਹੇ 54 ਸਾਲਾ ਸੋਸ਼ਲਿਸਟ ਨੇਤਾ ਸ਼੍ਰੀ ਮਦੁਰੋ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਵਿਰੋਧੀਆਂ ਨੇ ਆਪਣੀਆਂ ਹਿੰਸਕ ਗਤੀਵਿਧੀਆਂ ਤੇ ਰੋਕ ਨਾ ਲਗਾਈ ਤਾਂ ਉਹ ਅਤੇ ਉਨ੍ਹਾਂ ਦੇ ਸਮਰਥਕ ਹਥਿਆਰ ਉਠਾ ਲੈਣਗੇ| ਮਦੁਰੋ ਮੁਤਾਬਕ ਦੇਸ਼ ਦੀ ਹਵਾਈ ਰੱਖਿਆ ਪ੍ਰਣਾਲੀ ਕ੍ਰਿਆਸ਼ੀਲ ਹੈ ਅਤੇ ਹਮਲੇ ਨੂੰ ਨਾਕਾਮ ਕਰਨ ਵਿੱਚ ਜੁਟੀ ਹੈ|

Leave a Reply

Your email address will not be published. Required fields are marked *