ਵੈਨਜ਼ੁਏਲਾ ਨੋਟਬੰਦੀ ਹੰਗਾਮਾ : ਰਾਸ਼ਟਰਪਤੀ ਨਿਕੋਲਸ ਨੇ ਲਗਾਏ ਅਮਰੀਕੀ ਸਰਕਾਰ ਤੇ ਇਲਜਾਮ

ਕਾਰਾਕਸ, 19 ਦਸੰਬਰ (ਸ.ਬ.) ਰਾਸ਼ਟਰਪਤੀ ਨਿਕੋਲਸ ਮਾਦੁਰੋ ਵਲੋਂ   ਦੇਸ਼ ਦੀ ਸਭ ਤੋਂ ਵੱਡੀ ਕਰੰਸੀ ਨੂੰ ਬੰਦ ਕੀਤੇ ਜਾਣ ਦੀ ਘੋਸ਼ਣਾ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਅਤੇ ਲੁੱਟਮਾਰ ਦੇ ਮਾਮਲਿਆਂ ਵਿੱਚ ਸੁਰੱਖਿਆ ਬਲਾਂ ਨੇ 300 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ| ਇਸ ਗੱਲ ਦੀ ਜਾਣਕਾਰੀ ਖੁਦ ਰਾਸ਼ਟਰਪਤੀ ਮਾਦੁਰੋ ਨੇ ਦਿੱਤੀ ਹੈ|

ਪ੍ਰਾਪਤ ਜਾਣਕਾਰੀ ਮੁਤਾਬਕ ਮਾਦੁਰੋ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਤੇ ਵੀ ਦੋਸ਼ ਲਾਇਆ ਕਿ ਉਹ ਆਪਣੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਪਹਿਲਾਂ ਵੈਨਜ਼ੁਏਲਾ ਵਿੱਚ ਸਮਾਜਵਾਦ ਦੇ ਤਖਤਾਪਲਟ ਦੀ ਸਾਜ਼ਿਸ਼ ਕਰ ਰਹੇ ਹਨ| ਹਾਲਾਂਕਿ ਹੁਣ ਉਨ੍ਹਾਂ ਨੇ ਨੋਟਬੰਦੀ ਦਾ ਆਪਣਾ ਫੈਸਲਾ ਅਸਥਾਈ ਤੌਰ ਤੇ ਵਾਪਸ ਲੈ ਲਿਆ ਹੈ| ਮਾਦੁਰੋ ਨੇ 100 ਬੋਲੀਵਰ ਨੋਟ ਨੂੰ ਗਲਤ ਘੋਸ਼ਿਤ ਕਰਦੇ ਹੋਏ ਇਸ ਨੂੰ ਪ੍ਰਚਲਨ ਤੋਂ ਬਾਹਰ ਜਾਣ ਦਾ ਐਲਾਨ ਕੀਤਾ ਸੀ| ਜਿਕਰਯੋਗ ਹੈ ਕਿ ਨਵੇਂ ਨੋਟ ਦੀ ਵਿਵਸਥਾ ਓਹੀ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲ ਹੋਣ ਲੱਗੀ| ਇਸ ਕਾਰਨ ਦੇਸ਼ ਭਰ ਵਿੱਚ ਪੈਸੇ ਦੀ ਕਮੀ ਹੋ ਗਈ| ਵੈਨਜ਼ੁਏਲਾ ਪਹਿਲਾਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ| ਪੈਸਿਆਂ ਦੀ ਕਮੀ ਕਾਰਨ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦਾ ਉਤਸ਼ਾਹ ਵੀ ਨਜ਼ਰ ਨਹੀਂ ਆ ਰਿਹਾ ਸੀ| ਇਸ ਫੈਸਲੇ ਦੇ ਵਿਰੋਧ ਵਿੱਚ ਦੇਸ਼ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ| ਕਈ ਦੁਕਾਨਾਂ ਅਤੇ ਮਾਲਾਂ ਵਿੱਚ ਲੁੱਟਮਾਰ ਦੀਆਂ ਘਟਨਾਵਾਂ ਹੋਈਆਂ| ਇਨ੍ਹਾਂ ਘਸਟਨਾਵਾਂ ਵਿੱਚ 1 ਵਿਅਕਤੀ ਦੀ ਮੌਤ ਵੀ ਹੋ ਗਈ| ਇਨ੍ਹਾਂ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਸ਼ਟਰਪਤੀ ਨੇ ਆਪਣਾ ਫੈਸਲਾ ਫਿਲਹਾਲ ਵਾਪਸ ਲੈ ਲਿਆ ਹੈ| ਹੁਣ ਇਹ ਨੋਟਬੰਦੀ ਦਾ ਫੈਸਲਾ 2 ਜਨਵਰੀ ਤੱਕ ਟਾਲ ਦਿੱਤਾ ਗਿਆ ਹੈ| ਨੋਟਬੰਦੀ ਨੂੰ ਫਿਲਹਾਲ ਵਾਪਸ ਲਏ ਜਾਣ ਦੀ ਘੋਸ਼ਣਾ ਤੋਂ ਬਾਅਦ ਹਿੰਸਾ ਦੀਆਂ ਘਟਨਾਵਾਂ ਤਾਂ ਨਹੀਂ ਦਿਖੀਆਂ ਪਰ ਵੀ ਕਈ ਦੁਕਾਨਾਂ ਵਿੱਚ ਲੁੱਟਮਾਰ ਦੀਆਂ ਵਾਰਦਾਤਾਂ ਰਿਪੋਰਟ ਹੋਈਆਂ ਹਨ| ਦੱਸਣਯੋਗ ਹੈ ਕਿ ਇਨ੍ਹਾਂ ਵਾਰਦਾਤਾਂ ਦੇ ਸਿਲਸਿਲੇ ਵਿੱਚ ਜਿਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਉਨ੍ਹਾਂ ਵਿੱਚ ਵਿਰੋਧੀ ਦਲ ਪਾਪੁਲਰ ਵਿਲ ਅਤੇ ਜਸਟਿਸ ਫਰਸਟ ਪਾਰਟੀ ਦੇ ਨੇਤਾ ਅਤੇ ਮੈਂਬਰ ਵੀ ਸ਼ਾਮਲ ਹਨ| ਮਾਦੁਰੋ ਨੇ ਇਸ ਗੱਲ ਦੀ ਜਾਣਕਾਰੀ ਸਟੇਟ ਟੀ.ਵੀ. ਤੇ ਦਿੱਤੀ ਹੈ| ਰਾਸ਼ਟਰਪਤੀ ਨੇ ਵਿਰੋਧੀ ਧਿਰ ਤੇ ਦੋਸ਼ ਲਾਇਆ ਹੈ ਕਿ ਉਹ ਅਮਰੀਕਾ ਦੀ ਸ਼ਹਿ ਤੇ ਅਰਾਜਕਤਾ ਦੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ| ਇਸ ਫੈਸਲੇ ਤੋਂ ਬਾਅਦ ਸਭ ਤੋਂ ਜ਼ਿਆਦਾ ਲੁੱਟਮਾਰ ਦੀਆਂ ਵਾਰਦਾਤਾਂ ਹੋਈਆਂ| ਪੁਲੀਸ ਨੂੰ ਕਈ ਥਾਵਾਂ ਤੇ ਭੀੜ ਦੇ ਕੰਟਰੋਲ ਕਰਨ ਲਈ ਹੰਝੂ ਗੈਸ ਦੀ ਵਰਤੋਂ ਕਰਨੀ ਪਈ| ਗਵਾਹਾਂ ਮੁਤਾਬਕ, ਚੀਨੀ ਮੂਲ ਨੂੰ ਲੋਕਾਂ ਵਲੋਂ ਚਲਾਈਆਂ ਜਾ ਰਹੀਆਂ ਦੁਕਾਨਾਂ ਦੇ ਖਾਸ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ|

Leave a Reply

Your email address will not be published. Required fields are marked *