ਵੈਨਜ਼ੁਏਲਾ ਵਿਚ ਹੜਤਾਲ ਦੌਰਾਨ ਹਿੰਸਾ, 2 ਵਿਅਕਤੀਆਂ ਦੀ ਮੌਤ

ਕਾਰਾਕਸ, 21 ਜੁਲਾਈ (ਸ.ਬ.)  ਵੈਨਜ਼ੁਏਲਾ ਵਿਚ ਸੰਵਿਧਾਨ ਦੁਬਾਰਾ ਲਿਖਣ ਦੀਆਂ ਯੋਜਨਾਵਾਂ ਦੇ ਵਿਰੋਧ ਵਿਚ ਰਾਸ਼ਟਰਵਿਆਪੀ ਹੜਤਾਲ ਕਾਰਨ ਦੇਸ਼ ਦੀ ਰਾਜਧਾਨੀ ਕਾਰਾਕਸ ਦਾ ਜ਼ਿਆਦਾਤਰ ਹਿੱਸਾ ਬੰਦ ਰਿਹਾ| ਇਸ ਦੌਰਾਨ ਹੋਈ ਹਿੰਸਾ ਵਿਚ ਘੱਟ ਤੋਂ ਘੱਟ ਦੋ ਨੌਜਵਾਨਾਂ ਦੀ ਮੌਤ ਹੋ ਗਈ | ਦੇਸ਼ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਨੇ ਪ੍ਰਦਰਸ਼ਨਾਂ ਦੇ ਬਾਵਜੂਦ ਵੈਨਜ਼ੁਏਲਾ ਸਰਕਾਰ ਨੇ ਫਿਰ ਤੋਂ ਆਕਾਰ ਦੇਣ ਦੀ ਪ੍ਰਕ੍ਰਿਆ ਅੱਗੇ ਵਧਾਉਣ ਦਾ ਬੀਤੇ ਦਿਨੀਂ ਸੰਕਲਪ ਲਿਆ | ਅਮਰੀਕਾ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਦੁਰੋ ਇਸ ਪ੍ਰਕ੍ਰਿਆ ਨੂੰ ਜਾਰੀ ਰੱਖਦੇ ਹਨ ਤਾਂ ਉਹ ਉਸ ਉਤੇ ਆਰਥਿਕ ਰੋਕ ਲਗਾਏਗਾ| ਵਿਰੋਧੀ ਸਮੂਹਾਂ ਦਾ ਗੱਠਜੋੜ ਸਰਕਾਰ ਨਾਲ ਸਿੱਧੇ ਆਮੋ-ਸਾਹਮਣੇ ਦੀ ਹਾਲਤ ਵਿਚ ਪਰਤ ਆਇਆ ਹੈ ਅਤੇ ਬੀਤੇ ਦਿਨੀਂ ਉਸ ਨੇ ਵਿਆਪਕ ਪੱਧਰ ਉਤੇ ਰੈਲੀ ਕੱਢੀ| ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਸੰਵਿਧਾਨ ਨੂੰ ਦੁਬਾਰਾ ਲਿਖਣ ਖਿਲਾਫ ਰਾਸ਼ਟਰਵਿਆਪੀ ਪੱਧਰ ਉਤੇ ਵੋਟ ਪ੍ਰਕਿਰਿਆ ਦਾ ਪ੍ਰਬੰਧ ਕਰਨ ਵਰਗੀਆਂ ਰਣਨੀਤੀਆਂ ਅਪਣਾਈਆਂ ਸਨ| ਹੜਤਾਲ ਦੇ ਮੱਦੇਨਜ਼ਰ ਕਾਰਾਕਸ ਬੰਦ ਰਿਹਾ| ਸ਼ਹਿਰ ਦੇ ਪੂਰਬੀ ਹਿੱਸੇ ਨੂੰ ਅਵਰੋਧਕ ਲਗਾ ਕੇ ਬੰਦ ਕਰ ਦਿੱਤਾ ਗਿਆ ਜਿਸ ਨਾਲ ਇਹ ਹਿੱਸਾ ਸ਼ਹਿਰ ਦੇ ਬਾਕੀ ਹਿੱਸਿਆਂ ਨਾਲੋਂ ਕੱਟਿਆ ਗਿਆ| ਇਸ ਤੋਂ ਬਾਅਦ ਕੁੱਝ ਨਕਾਬਪੋਸ਼ ਨੌਜਵਾਨਾਂ ਨੇ ਅਵਰੋਧਕਾਂ ਵਿਚ ਅੱਗ ਲਗਾ ਦਿੱਤੀ ਅਤੇ ਪੁਲੀਸ ਉਤੇ ਪੱਥਰਬਾਜ਼ੀ ਕੀਤੀ ਜਿਸ ਤੋਂ ਬਾਅਦ ਪੁਲੀਸ ਨੇ ਹੰਝੂ ਗੈਸ ਦੇ ਗੋਲੇ ਛਡੇ| ਮੁੱਖ ਇਸਤਗਾਸਾ ਦੇ ਦਫਤਰ ਨੇ ਦੱਸਿਆ ਕਿ ਇਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 9 ਵਿਅਕਤੀ ਜ਼ਖਮੀ ਹੋ ਗਏ|

Leave a Reply

Your email address will not be published. Required fields are marked *