ਵੈਨਜ਼ੁਏਲਾ ਵਿੱਚ ਮਸ਼ਹੂਰ ਚੈਨਲ ਹੋਇਆ ਬੰਦ, ਦੇਸ਼ ਛੱਡਣ ਦਾ ਮਿਲਿਆ ਹੁਕਮ

ਕਾਰਾਕਸ, 16 ਫਰਵਰੀ (ਸ.ਬ.) ਵੈਨਜ਼ੁਏਲਾ ਸਰਕਾਰ ਨੇ ਸੱਚ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਵਿੱਚ ਅਮਰੀਕੀ ਚੈਨਲ ਸੀ.ਐਨ.ਐਨ. ਦਾ ਸਪੈਨਿਸ਼ ਭਾਸ਼ਾ ਵਿੱਚ ਪ੍ਰਸਾਰਣ ਬੰਦ ਕਰ ਦਿੱਤਾ ਹੈ| ਵੈਨਜ਼ੁਏਲਾ ਦੇ ਦੂਰਸੰਚਾਰ ਨਿਆਮਕ ਕੋਨੋਟੇਲ ਨੇ ਸੀ.ਐਨ.ਐਨ. (ਐਨ ਐਸਪਾਨੋਲ ਚੈਨਲ )ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ| ਇਸ ਦੇ ਕੁੱਝ ਹੀ ਸਮੇਂ ਮਗਰੋਂ ਇਹ ਕੇਬਲ ਤੋਂ ਬੰਦ ਹੋ ਗਿਆ|
ਸੀ. ਐਨ. ਐਨ. ਨੇ ਸਰਕਾਰ ਵਿਰੋਧੀ ਕਈ ਰਿਪੋਰਟਾਂ ਪੇਸ਼ ਕਰਕੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਨਰਾਜ਼ ਕਰ ਲਿਆ ਸੀ|
ਉਨ੍ਹਾਂ ਨੇ ਇਕ ਰਿਪੋਰਟ ਵਿੱਚ ਇਹ ਦਾਅਵਾ ਵੀ ਕੀਤਾ ਸੀ ਕਿ ਵੈਨਜ਼ੁਏਲਾ ਦਾ ਪਾਸਪੋਰਟ ਅਤੇ ਵੀਜ਼ਾ ਇਰਾਕੀ ਦੂਤਘਰ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਵੇਚਿਆ ਜਾ ਰਿਹਾ ਹੈ|
ਇਸ ਚੈਨਲ ਨੇ ਇਕ ਸਕੂਲ ਵਿੱਚ ਜਾ ਕੇ ਲਾਈਵ ਖਬਰ ਪੇਸ਼ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦਿਖਾਇਆ ਕਿ ਵਿਦਿਆਰਥੀ ਕਹਿ ਰਹੇ ਹਨ ਕਿ ਭੁੱਖ ਕਾਰਨ ਉਹ ਬੇਹੋਸ਼ ਹੋ ਰਹੇ ਹਨ| ਰਾਸ਼ਟਰਪਤੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਵਿਦਿਆਰਥੀਆਂ ਦੇ ਬਿਆਨ ਨੂੰ ਤੋੜ ਕੇ ਪੇਸ਼ ਕੀਤਾ ਸੀ| ਇਸੇ ਲਈ ਉਨ੍ਹਾਂ ਇਸ ਚੈਨਲ ਨੂੰ ਵੈਨਜ਼ੁਏਲਾ ਵਿੱਚੋਂ ਬਾਹਰ ਜਾਣ ਲਈ ਕਹਿ ਦਿੱਤਾ ਸੀ| ਫਿਲਹਾਲ ਸੀ.ਐਨ. ਐਨ. ਨੇ ਇਸ ਬਾਰੇ ਕੋਈ ਪ੍ਰਤੀਕ੍ਰਿਆ ਨਹੀਂ ਦਿਖਾਈ|

Leave a Reply

Your email address will not be published. Required fields are marked *