ਵੈਨਜ਼ੁਏਲਾ ਵਿੱਚ ਰਾਸ਼ਟਰਪਤੀ ਮਾਦੁਰੋ ਵਿਰੁੱਧ ਵਿਰੋਧ ਪ੍ਰਦਰਸ਼ਨ, 2 ਲੋਕਾਂ ਦੀ ਮੌਤ

ਕਾਰਾਕਸ, 25 ਅਪ੍ਰੈਲ, (ਸ.ਬ.) ਵੈਨਜ਼ੁਏਲਾ ਵਿੱਚ ਤਾਜ਼ਾ ਹਿੰਸਾ ਵਿੱਚ ਦੋ ਵਿਅਕਤੀ ਮਾਰੇ ਗਏ ਹਨ, ਜਿਸ ਤੋਂ ਬਾਅਦ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਿਰੁੱਧ ਵੱਡੇ ਪੱਧਰ ਤੇ ਜਾਰੀ ਵਿਰੋਧ ਪ੍ਰਦਰਸ਼ਨ ਵਿੱਚ ਮਾਰੇ ਜਾਣ ਵਾਲਿਆਂ ਦੀ ਗਿਣਤੀ ਵਧ ਕੇ 23 ਹੋ ਗਈ ਹੈ| ਦੋ ਵਿਅਕਤੀਆਂ ਦੀ ਜਾਨ ਬੀਤੇ ਦਿਨੀਂ ਗਈ, ਜਦੋਂ ਦੱਖਣੀ ਅਮਰੀਕੀ ਦੇਸ਼ ਵੈਨਜ਼ੁਏਲਾ ਵਿੱਚ ਮਾਦੁਰੋ ਵਿਰੁੱਧ ਪ੍ਰਦਰਸ਼ਨ ਕਰਨ ਵਾਲਿਆਂ ਨੇ ਕਈ ਮੁੱਖ ਸੜਕਾਂ ਨੂੰ ਬੰਦ ਕੀਤਾ ਹੋਇਆ ਸੀ|
ਪੱਤਰਕਾਰਾਂ ਨੇ ਦੇਖਿਆ ਸੀ ਕਿ ਪੂਰਬੀ ਕਾਰਾਕਸ ਵਿੱਚ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਦੋ ਸਰਕਾਰੀ ਟਰੱਕਾਂ ਨੂੰ ਅੱਗ ਲਾ ਦਿੱਤੀ ਸੀ| ਪੁਲੀਸ ਨੇ ਇਸ ਮਾਮਲੇ ਵਿਚ ਤੁਰੰਤ ਦਖਲ ਅੰਦਾਜ਼ੀ ਨਹੀਂ ਕੀਤੀ| ਦੰਗਾ ਰੋਕੂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਤੇ ਹੰਝੂ ਗੈਸ ਦੀ ਵਰਤੋਂ ਕੀਤੀ| ਉਹ ਲੋਕ ਪੁਲੀਸ ਤੇ ਪੱਥਰ ਸੁੱਟ ਰਹੇ ਸਨ| ਜ਼ਿਆਦਾਤਰ ਪ੍ਰਦਰਸ਼ਨਕਾਰੀ ਸ਼ਾਂਤੀਪੂਰਨ ਤਰੀਕੇ ਨਾਲ ਰੈਲੀ ਕੱਢ ਰਹੇ ਸਨ|
ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਸੀ| ਦੇਸ਼ ਵਿੱਚ ਖਾਣ ਵਾਲੇ ਪਦਾਰਥਾਂ, ਦਵਾਈਆਂ ਅਤੇ ਰੋਜ਼ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਸਾਮਾਨ ਦੀ ਕਿੱਲਤ ਹੈ| ਕਈ ਥਾਵਾਂ ਤੇ ਇਨ੍ਹਾਂ ਸਾਮਾਨਾਂ ਦੀ ਲੁੱਟ-ਖੋਹ ਵੀ ਕੀਤੀ ਗਈ|

Leave a Reply

Your email address will not be published. Required fields are marked *