ਵੈਨਜ਼ੁਏਲਾ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਦੀ ਗੋਲੀ ਮਾਰ ਕੇ ਹੱਤਿਆ

ਕਾਰਾਕਸ, 26 ਅਪ੍ਰੈਲ (ਸ.ਬ.) ਵੈਨਜ਼ੁਏਲਾ ਵਿੱਚ ਖੱਬੇ ਪੱਖੀ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਪ੍ਰਦਰਸ਼ਨ ਹਿੰਸਕ ਹੁੰਦੇ ਜਾ ਰਹੇ ਹਨ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰੇ ਜਾਣ ਦੇ ਬਾਵਜੂਦ ਵਿਰੋਧੀ ਦਲਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਨਾ ਕਰਨ ਦਾ ਸੰਕਲਪ ਦਿਖਾਇਆ ਹੈ| ਇੱਥੇ ਦੱਸ  ਦੇਈਏ ਕਿ ਪ੍ਰਦਰਸ਼ਨਕਾਰੀ ਅਤੇ ਸੁਰੱਖਿਆ ਫੋਰਸ ਵਿਚਾਲੇ ਸੰਘਰਸ਼ ਵਿੱਚ ਇਸ ਮਹੀਨੇ ਹੁਣ ਤੱਕ 26 ਲੋਕ ਮਾਰੇ ਜਾ ਚੁੱਕੇ ਹਨ|
ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਦੇ ਸੰਘਰਸ਼ ਵਿੱਚ ਉਤਰੀ-ਪੱਛਮੀ ਲਾਰਾ ਸੂਬੇ ਵਿੱਚ ਰਾਤ ਭਰ ਚਲੇ ਵਿਰੋਧ ਪ੍ਰਦਰਸ਼ਨ ਦੌਰਾਨ ਸਿਰ ਵਿੱਚ ਗੋਲੀ ਮਾਰੇ ਜਾਣ ਕਾਰਨ 23 ਸਾਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ| ਇਸ ਦਰਮਿਆਨ ਅਟਾਰਨੀ ਜਨਰਲ ਨੇ ਵਿਰੋਧੀ ਧਿਰ ਦੀ ਆਲੋਚਨਾ ਨੂੰ ਇਹ ਕਹਿ ਕੇ ਹੋਰ ਵਧਾ ਦਿੱਤਾ ਕਿ ਅਧਿਕਾਰੀ ਵਿਰੋਧ ਦਾ ਦਮਨ ਕਰ ਰਹੇ ਹਨ|

Leave a Reply

Your email address will not be published. Required fields are marked *