ਵੈਨ ਅਤੇ ਟਰੱਕ ਦੀ ਭਿਆਨਕ ਟੱਕਰ ਕਾਰਨ 6 ਦੀ ਮੌਤ

ਤਿਰੂਨੇਲਚੇਲੀ, 28 ਜੁਲਾਈ (ਸ.ਬ.) ਤਾਮਿਲਨਾਡੂ ਵਿਚ ਅਲਾਨਗੁਲਮ ਕੋਲ ਇਕ ਵੈਨ ਅਤੇ ਟਰੱਕ ਦਰਮਿਆਨ ਹੋਈ ਜ਼ਬਰਦਸਤ ਟੱਕਰ ਵਿਚ ਅੱਜ 6 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ| ਪੁਲਸ ਨੇ ਦੱਸਿਆ ਕਿ ਵੇਲੱਲਾ ਨਕੁਲਮ ਪਿੰਡ ਕੋਲ ਹੋਏ ਇਸ ਹਾਦਸੇ ਵਿਚ ਮਾਰੇ ਜਾਣ ਵਾਲੇ ਸਾਰੇ ਲੋਕ ਵੈਨ ਸਵਾਰ ਸਨ| ਇਹ ਸਾਰੇ ਤੂਤੀਕੋਰਨ ਜ਼ਿਲੇ ਦੇ ਰਹਿਣ ਵਾਲੇ ਸਨ ਅਤੇ ਕੋਰਤੱਲਮ ਜਲਪ੍ਰਪਾਤ ਤੋਂ ਵਾਪਸ ਆਪਣੇ ਘਰ ਜਾ ਰਹੇ ਸਨ|
ਟਰੱਕ ਤੂਤੀਕੋਰਨ ਤੋਂ ਕੇਰਲ ਜਾ ਰਿਹਾ ਸੀ| ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਵੈਨ ਦਾ ਡਰਾਈਵਰ ਸ਼ਰਾਬ ਪੀ ਕੇ ਗੱਡੀ ਚੱਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ| ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਪਲਯਮਕੋਟੱਈ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਭੇਜਿਆਂ ਗਿਆ ਹਨ|

Leave a Reply

Your email address will not be published. Required fields are marked *