ਵੈਲਨਟਾਈਨ ਦਿਵਸ ਮੌਕੇ ਕਿਸੇ ਨੂੰ ਹੁੱਲੜਬਾਜੀ ਦੀ ਇਜਾਜਤ ਨਹੀਂ : ਐਸ ਐਸ ਪੀ
ਚੰਡੀਗੜ੍ਹ, 13 ਫਰਵਰੀ (ਸ.ਬ.) ਭਲਕੇ ਮਨਾਏ ਜਾਣ ਵਾਲੇ ਵੈਲਨਟਾਈਨ ਡੇਅ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਚੰਡੀਗੜ੍ਹ ਪੁਲੀਸ ਦੀ ਐਸ ਐਸ ਪੀ ਸ੍ਰੀਮਤੀ ਨੀਲੰਬਰੀ ਵਿਜੈ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧੀ ਵਿਸ਼ੇਸ਼ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਪੁਲੀਸ ਵਲੋਂ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ ਹਨ| ਚੰਡੀਗੜ੍ਹ ਪੁਲੀਸ ਵਲੋਂ ਸ਼ਹਿਰ ਦੇ ਸਾਰੇ ਹੀ ਗੇੜੀ ਰੂਟਾਂ ਉਪਰ ਵਿਸ਼ੇਸ ਚੌਕਸੀ ਰੱਖੀ ਜਾ ਰਹੀ ਹੈ| ਉਹਨਾਂ ਕਿਹਾ ਕਿ ਇਸ ਦਿਨ ਕਿਸੇ ਵੀ ਨੌਜਵਾਨ ਨੂੰ ਹੁੜਦੰਗ ਨਹੀਂ ਮਚਾਉਣ ਦਿੱਤਾ ਜਾਵੇਗਾ ਅਤੇ ਉਹ ਚੰਡੀਗੜ੍ਹ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ|