ਵੈਲਫੇਅਰ ਐਸੋਸੀਏਸ਼ਨ ਫੇਜ਼-2 ਨੇ ਬੈਡਮਿੰਟਨ ਟੂਰਨਾਮੈਂਟ ਕਰਵਾਇਆ

ਐਸ ਏ ਐਸ ਨਗਰ, 16 ਜਨਵਰੀ (ਸ.ਬ.) ਸ਼ਹੀਦ ਭਗਤ ਸਿੰਘ ਹਾਊਸਿੰਗ ਵੈਲਫੇਅਰ ਐਸੋਸੀਏਸ਼ਨ ਫੇਜ਼- 2 ਵੱਲੋਂ ਪਹਿਲਾ ਬੈਡਮਿੰਟਨ ਟੂਰਨਾਮੈਂਟ ਪਾਰਕ ਨੰ: 17 ਵਿੱਚ 13 ਤੋਂ 15 ਜਨਵਰੀ ਤੱਕ ਕਰਵਾਇਆ ਗਿਆ, ਜਿਸ ਵਿੱਚ ਹਰ ਗਰੁੱਪ ਦੇ ਬੱਚਿਆਂ (ਲੜਕਿਆਂ) ਨੇ ਉਤਸ਼ਾਹ ਪੂਰਵਕ ਭਾਗ ਲਿਆ| ਇਨਾਮ ਵੰਡ ਸਮਾਰੋਹ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਗੁਰਬਚਨ ਸਿੰਘ ਰਿਟਾ. ਕਮਾਂਡੈਂਟ ਬੀ ਐਸ ਐਫ ਨੇ ਲੜਕੀਆਂ ਨੂੰ ਵੀ ਖੇਡਾਂ ਵਿੱਚ  ਭਾਗ ਲੈਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਅਸੀਂ ਸਪੋਰਟਸ ਕੈਲੰਡਰ ਬਣਾਵਾਂਗੇ ਤੇ ਹਰ ਪ੍ਰਕਾਰ ਦੀਆਂ ਖੇਡਾਂ ਨੂੰ ਉਤਸ਼ਾਹ ਦੇਵਾਂਗੇ ਤਾਂ ਕਿ ਬੱਚਿਆਂ ਨੂੰ ਜਿੰਦਗੀ ਦੀ ਸਹੀ ਸੇਧ ਮਿਲ ਸਕੇ|

Leave a Reply

Your email address will not be published. Required fields are marked *