ਵੈਲਫੇਅਰ ਸੁਸਾਇਟੀ ਸੈਕਟਰ-61 ਦੇ ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 5 ਜੂਨ (ਸ.ਬ.) ਵੈਲਫੇਅਰ ਸੁਸਾਇਟੀ ਸੈਕਟਰ-61  (ਫੇਜ਼-7)  ਦੀ ਜਨਰਲ ਹਾਊਸ ਮੀਟਿੰਗ ਸ੍ਰੀ ਨਰਾਤਾ ਸਿੰਘ ਸੀ. ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਠੇਕੇਦਾਰ ਹਰਦਿਆਲ ਸਿੰਘ ਨੂੰ ਪ੍ਰਧਾਨ, ਜਸਬੀਰ ਸਿੰਘ ਸੈਣੀ ਨੂੰ ਜਨਰਲ ਸਕੱਤਰ, ਜਸਪਾਲ  ਅਗਰਵਾਲ ਨੂੰ ਵਿਤ ਸਕੱਤਰ ਚੁਣਿਆਂ ਗਿਆ| ਬਾਕੀ ਦੇ ਅਹੁਦੇਦਾਰ ਬਾਅਦ ਵਿੱਚ ਨਾਮਜਦ ਕੀਤੇ ਜਾਣਗੇ|  ਇਸ ਮੌਕੇ ਸ੍ਰੀ ਅਮਰਜੀਤ ਸਿੰਘ ਜਟਾਵਾ ਅਤੇ ਸ੍ਰੀ ਚੰਨਣ ਸਿੰਘ ਦੀ ਮੌਤ ਉਪਰ ਦੁਖ ਦਾ ਪ੍ਰਗਟਾਵਾ ਕੀਤਾ ਗਿਆ|

Leave a Reply

Your email address will not be published. Required fields are marked *