ਵੈਸ਼ਣੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਨੂੰ ਫਿਰ ਮਿਲੀ ਰੇਲਵੇ ਆਵਾਜਾਈ ਦੀ ਸੁਵਿਧਾ

ਜੰਮੂ, 27 ਦਸੰਬਰ (ਸ.ਬ.) ਵੈਸ਼ਣੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਨੂੰ ਰੇਲਵੇ ਇਕ ਵਾਰ ਫਿਰ ਵੱਡੀ ਸੁਵਿਧਾ ਦੇਣ ਜਾ ਰਿਹਾ ਹੈ| ਇਸ ਸੁਵਿਧਾ ਦਾ ਲਾਭ ਦੂਰ-ਦੁਰਾਡੇ ਦੇ ਸ਼ਰਧਾਲੂਆਂ ਨੂੰ ਹੋਵੇਗਾ| ਖੁਸ਼ਖਬਰੀ ਇਹ ਹੈ ਕਿ ਰੇਲਵੇ ਨੇ ਇਕ ਮਹੀਨੇ ਲਈ ਰੱਦ ਕੀਤੀ ਗਈ ਬੇਗਮਪੁਰਾ ਐਕਸਪ੍ਰੈਸ ਨੂੰ ਦੁਬਾਰਾ ਤੋਂ ਬਹਾਲ ਕਰ ਦਿੱਤਾ ਹੈ| ਹੁਣ ਇਹ ਟਰੇਨ ਬਨਾਰਸ ਅਤੇ ਜੰਮੂ ਤਵੀ ਤੋਂ 3-3 ਦਿਨ  ਚਲੇਗੀ| ਯਾਤਰੀਆਂ ਨੇ ਇਸ ਨਾਲ ਰਾਹਤ ਦਾ ਸਾਹ ਲਿਆ ਹੈ| ਇਹ  ਟਰੇਨ ਬਨਾਰਸ ਤੋਂ ਚੱਲ ਕੇ ਸੋਮਵਾਰ ਨੂੰ ਜੰਮੂ ਪਹੁੰਚੀ| ਟਰੇਨ ਰੱਦ ਕੀਤੇ ਜਾਣ ਕਾਰਨ ਜੰਮੂ, ਪੰਜਾਬ, ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਸਨ|

Leave a Reply

Your email address will not be published. Required fields are marked *