ਵੈਸ਼ਣੋ ਦੇਵੀ ਧਾਮ ਤੇ ਹੋ ਰਹੀ ਹੈ ਬਰਫਬਾਰੀ ਨੇ ਬੰਨ੍ਹਿਆ ਖੂਬਸੂਰਤ ਨਜ਼ਾਰਾ

ਜੰਮੂ, 12 ਫਰਵਰੀ (ਸ.ਬ.) ਵਿਸ਼ਵ ਪ੍ਰਸਿੱਧ ਵੈਸ਼ਣੋ ਦੇਵੀ ਧਾਮ ਅਤੇ ਆਸਪਾਸ ਦੇ ਇਲਾਕਿਆਂ ਤੇ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ| ਤ੍ਰਿਕੁਟਾ ਦੀਆਂ ਪਹਾੜੀਆਂ ਤੇ ਬਰਫ ਦੀ ਸਫ਼ੈਦ ਚਾਦਰ ਚੜ੍ਹਣ ਦੇ ਨਾਲ ਹੀ ਵੈਸ਼ਣੋ ਦੇਵੀ ਭਵਨ ਤੇ ਵੀ ਬਰਫ ਕਾਰਨ ਵਿਹੜਾ ਸਫ਼ੈਦ ਹੋ ਗਿਆ ਹੈ| ਮਾਤਾ ਦੇ ਭਗਤ ਦਰਸ਼ਨਾਂ ਦੇ ਨਾਲ-ਨਾਲ ਬਰਫਬਾਰੀ ਦਾ ਵੀ ਆਨੰਦ ਲੈ ਰਹੇ ਹਨ| ਐਤਵਾਰ ਦੇਰ ਰਾਤ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਕਟਰਾ ਵਿੱਚ ਵੀ ਠੰਡ ਵਧ ਗਈ ਹੈ ਅਤੇ ਮਾਤਾ ਦੇ ਭਵਨ ਵੱਲ ਜਾਂਦੇ ਰਸਤੇ ਵਿੱਚ ਵੀ ਠੰਡੀਆਂ ਹਵਾਵਾਂ ਦਰਸ਼ਨਾਂ ਦੇ ਚਾਅ ਨੂੰ ਹੋਰ ਵਧਾ ਰਹੀਆਂ ਹਨ| ਬਾਰਸ਼ ਅਤੇ ਬਰਫਬਾਰੀ ਦੌਰਾਨ ਵੀ ਭਗਤਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ| ਇਸ ਵਾਰ ਦੀਆਂ ਸਰਦੀਆਂ ਵਿੱਚ ਦੂਸਰੀ ਵਾਰ ਮਾਤਾ ਦੇ ਭਵਨ ਤੇ ਬਰਫਬਾਰੀ ਹੋ ਰਹੀ ਹੈ|

Leave a Reply

Your email address will not be published. Required fields are marked *