ਵੈਸ਼ਣੋ ਦੇਵੀ ਮੰਦਰ ਦੇ ਰਸਤੇ ਵਿੱਚ 14 ਸਾਲਾ ਬੱਚੇ ਦੀ ਮੌਤ

ਜੰਮੂ, 5 ਨਵੰਬਰ (ਸ.ਬ.) ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲਿਆਂ ਵਿੱਚ ਮਾਤਾ ਵੈਸ਼ਣੋ ਦੇਵੀ ਦੀ ਗੁਫਾ ਮੰਦਰ ਦੇ ਰਸਤੇ ਵਿੱਚ 14 ਸਾਲਾ ਬੱਚੇ ਦੀ ਅੱਜ ਮੌਤ ਹੋ ਗਈ| ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਕਿ ਉੱਤਰ ਪ੍ਰਦੇਸ਼ ਦਾ ਪ੍ਰਸ਼ਾਂਤ ਸਿੰਘ ਆਪਣੇ ਪਰਿਵਾਰ ਨਾਲ ਵੈਸ਼ਣੋ ਦੇਵੀ ਮੰਦਰ ਗਿਆ ਸੀ ਜਿੱਥੇ ਤ੍ਰਿਕੁਟਾ ਪਹਾੜੀਆਂ ਵਿੱਚ ਸਥਿਤ ਗੁਫਾ ਦੇ ਰਸਤੇ ਵਿੱਚ ਪੈਣ ਵਾਲੀ ਹਿਮਕੋਟੀ ਵਿੱਚ ਅਚਾਨਕ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ| ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਹਿਮੋਕਟੀ ਦੀ ਇਕ ਡਿਸਪੈਂਸਰੀ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ|

Leave a Reply

Your email address will not be published. Required fields are marked *