ਵੈਸ਼ਨੋ ਦੇਵੀ ਜਾ ਰਹੇ ਮੇਜਰ ਦੀ ਖੱਚਰ ਤੋਂ ਡਿੱਗਣ ਨਾਲ ਮੌਤ

ਜੰਮੂ, 8 ਜੂਨ (ਸ.ਬ.) ਮਾਤਾ ਵੈਸ਼ਨੋ ਦੇਵੀ ਦੇ ਮੰਦਰ ਜਾ ਰਹੇ ਮੇਜਰ ਰੈਂਕ ਦੇ ਇਕ ਫੌਜ ਅਧਿਕਾਰੀ ਦੀ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਵਿੱਚ ਤ੍ਰਿਕੁਟਾ ਪਹਾੜੀਆਂ ਤੇ ਖੱਚਰ ਤੋਂ ਡਿੱਗਣ ਨਾਲ ਮੌਤ ਹੋ ਗਈ| ਰਿਆਸੀ ਦੇ ਸੀਨੀਅਰ ਪੁਲੀਸ ਕਮਿਸ਼ਨਰ ਤਾਹਿਰ ਭੱਟ ਨੇ ਕਿਹਾ ਕਿ ਮੇਜਰ ਪ੍ਰਦੀਪ ਸਿੰਘ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਜਾ ਰਹੇ ਸਨ, ਜਦੋਂ ਜ਼ਿਲੇ ਦੇ ਅਰਧ ਕੁਆਰੀ ਇਲਾਕੇ ਵਿੱਚ ਇੰਦਰਪ੍ਰਸਥ ਕੋਲ ਉਹ ਖੱਚਰ ਤੋਂ ਡਿੱਗ ਪਏ| ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਰਧ ਕੁਆਰੀ ਦੀ ਡਿਸਪੈਂਸਰੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ| ਪ੍ਰਦੀਪ ਸਿੰਘ (36) ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲੇ ਵਿੱਚ 87ਵੀਂ ਬ੍ਰਿਗੇਡ ਵਿੱਚ ਤਾਇਨਾਤ ਸਨ| ਉਹ ਮੂਲ ਰੂਪ ਨਾਲ ਉੱਤਰ ਪ੍ਰਦੇਸ਼, ਕਾਨਪੁਰ ਦੇ ਵਾਸੀ ਸਨ|

Leave a Reply

Your email address will not be published. Required fields are marked *