ਵੈਸ਼ਨੋ ਦੇਵੀ ਨੂੰ ਜਾਂਦੇ ਰਸਤੇ ਵਿੱਚ ਡਿੱਗੀਆਂ ਢਿਗਾਂ

ਜੰਮੂ, 16 ਜੁਲਾਈ (ਸ.ਬ.) ਸ਼੍ਰੀ ਮਾਤਾ ਵੈਸ਼ਨੋ ਦੇਵੀ ਰਸਤੇ ਤੇ ਢਿਗਾਂ ਡਿੱਗਣ ਕਾਰਨ ਬੈਟਰੀ ਕਾਰ ਸੇਵਾ ਬੰਦ ਕਰ ਦਿੱਤੀ ਗਈ ਹੈ| ਜਾਣਕਾਰੀ ਮੁਤਾਬਕ ਹਿਮਕੋਟੀ ਰਸਤੇ ਤੇ ਢਿਗਾਂ ਡਿੱਗੀਆਂ ਹਨ| ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ| ਰਸਤੇ ਨੂੰ ਸਾਫ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ| ਫਿਲਹਾਲ ਸ਼ਰਧਾਲੂਆਂ ਦੀ ਸੁਰੱਖਿਆ ਲਈ ਨਵਾਂ ਰਸਤਾ ਬੰਦ ਕਰ ਦਿੱਤਾ ਗਿਆ ਹੈ|
ਜਾਣਕਾਰੀ ਮੁਤਾਬਕ ਜੰਮੂ ਵਿੱਚ ਮਾਨਸੂਨ ਜ਼ੋਰਾ ਤੇ ਹੈ| ਵੈਸ਼ਨੇ ਦੇਵੀ ਵਿੱਚ ਵੀ ਸ਼ਰਧਾਲੂਆਂ ਨੂੰ ਸਾਵਧਾਨੀ ਵਰਤਣ ਨੂੰ ਕਿਹਾ ਜਾ ਰਿਹਾ ਹੈ| ਕਟੜਾ ਤੋਂ ਭਵਨ ਤੱਕ ਦਾ ਰਸਤਾ ਕਰੀਬ 13 ਕਿਲੋਮੀਟਰ ਦਾ ਹੈ ਅਤੇ ਜਗ੍ਹਾ-ਜਗ੍ਹਾ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਨਾਲ ਖਤਰਾ ਬਣਿਆ ਰਹਿੰਦਾ ਹੈ, ਜਦਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਬੋਰਡ ਨੇ ਰਸਤੇ ਤੇ ਸ਼ੇਡ ਬਣਾਏ ਹੋਏ ਹਨ ਪਰ ਸਾਵਧਾਨੀ ਵਰਤਨੀ ਜ਼ਰੂਰੀ ਹੈ|

Leave a Reply

Your email address will not be published. Required fields are marked *