ਵੈਸ਼ਨੋ ਦੇਵੀ ਯਾਤਰੀ ਦੀ ਹਾਰਟ ਅਟੈਕ ਨਾਲ ਮੌਤ

ਜੰਮੂ, 29 ਜੂਨ (ਸ.ਬ.) ਹਾਰਟ ਅਟੈਕ ਨਾਲ ਮਾਤਾ ਵੈਸ਼ਨੋ ਦੇਵੀ ਭਵਨ ਵਿੱਚ ਇਕ ਯਾਤਰੀ ਦੀ ਮੌਤ ਹੋ ਗਈ| ਭਵਨ ਡਿਸਪੈਂਸਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਨਵੇਂ ਮਾਰਗ ਤੇ ਇਕ ਯਾਤਰੀ ਬੇਹੋਸ਼ ਹੋ ਕੇ ਡਿੱਗ ਗਿਆ, ਜਿਸ ਨਾਲ ਉਸ ਨੂੰ ਤੁਰੰਤ ਡਿਸਪੈਂਸਰੀ ਲੈ ਜਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ| ਮ੍ਰਿਤਕ ਦੀ ਪਛਾਣ 59 ਸਾਲਾਂ ਰਘੁਨੰਦਨ ਯਾਦਵ ਪੁੱਤਰ ਸੋਹਨ ਲਾਲ ਯਾਦਵ ਵਾਸੀ ਜੈਪੁਰ ਅਮਬੇਰ ਦੇ ਰੂਪ ਵਿੱਚ ਹੋਈ ਹੈ|
ਪੁਲੀਸ ਮੁਤਾਬਕ ਯਾਤਰੀ ਰਘੁਨੰਦਨ ਭਵਨ ਦੇ ਨਵੇਂ ਮਾਰਗ ਤੇ ਠੰਡਾ ਨਾਲਾ ਕੋਲ ਅਚਾਨਕ ਡਿੱਗ ਗਿਆ| ਉਸ ਨੂੰ ਸਾਥੀਆਂ ਨੇ ਤੁਰੰਤ ਭਵਨ ਸਥਿਤ ਡਿਸਪੈਂਸਰੀ ਪਹੁੰਚਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ| ਲਾਸ਼ ਨੂੰ ਡਿਸਪੈਂਸਰੀ ਤੋਂ ਕਟੜਾ ਭੇਜਿਆ ਗਿਆ ਹੈ|

Leave a Reply

Your email address will not be published. Required fields are marked *