ਵੈਸ਼ਨੋ ਦੇਵੀ ਵਿੱਚ ਸ਼ਰਧਾਲੂ ਤੋਂ ਏ.ਕੇ. 47 ਦੇ ਕਾਰਤੂਸ ਬਰਾਮਦ

ਕਟੜਾ, 4 ਅਪ੍ਰੈਲ (ਸ.ਬ.) ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ ਤੇ ਜਾਂਚ ਦੌਰਾਨ 1 ਸ਼ਰਧਾਲੂ ਤੋਂ ਏ.ਕੇ.47 ਰਾਈਫਲ ਦੇ ਕਾਰਤੂਸ ਬਰਾਮਦ ਹੋਏ ਹਨ| ਪੁਲੀਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ|
ਸੂਤਰਾਂ ਨੇ ਦੱਸਿਆ ਕਿ ਪੁਲੀਸ ਦਾ ਇਕ ਦਲ ਨਵੇਂ ਟਰੈਕ ਤੇ ਸ਼ਰਧਾਲੂਆਂ ਦੀ ਜਾਂਚ ਕਰ ਰਿਹਾ ਸੀ ਕਿ ਇਸ ਦੌਰਾਨ ਛੱਤੀਸਗੜ੍ਹ ਤੋਂ ਆਏ ਸ਼ਰਧਾਲੂ ਸੁੱਖ ਸਾਗਰ ਚੌਹਾਨ ਤੇ ਸ਼ੱਕ ਹੋਇਆ|
ਪੁਲੀਸ ਨੇ ਉਸ ਦੀ ਤਲਾਸ਼ੀ ਲਈ ਤਾਂ ਏ.ਕੇ. 47 ਰਾਈਫਲ ਦੇ ਕਾਰਤੂਸ ਬਰਾਮਦ ਹੋਏ| ਦੋਸ਼ੀ ਪਿੰਡ ਮੁਰਲੀ ਡੁਗਪਾਰਾ ਜ਼ਿਲਾ ਕੋਰਵਾ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ|

Leave a Reply

Your email address will not be published. Required fields are marked *