ਵੈਸ਼ਾਲੀ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ 37 ਯਾਤਰੀ ਜ਼ਖਮੀ, 8 ਦੀ ਹਾਲਤ ਨਾਜ਼ੁਕ

ਹਾਜੀਪੁਰ, 14 ਜੂਨ (ਸ.ਬ.)  ਬਿਹਾਰ ਵਿੱਚ ਵੈਸ਼ਾਲੀ ਜ਼ਿਲੇ ਦੇ ਭਗਵਾਨਪੁਰ ਥਾਣਾ ਖੇਤਰ ਵਿੱਚ ਅੱਜ ਸਵੇਰੇ ਬੱਸ ਅਤੇ ਟਰੱਕ ਦੀ ਟੱਕਰ ਵਿੱਚ 37 ਯਾਤਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ 8 ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ| ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਸ਼ਟਰੀ ਮਾਰਗ 77 ਤੇ ਰਤਨਪੁਰਾ ਪਿੰਡ ਦੇ ਨੇੜੇ ਸੜਕ ਕੰਢੇ ਖੜ੍ਹੇ  ਟਰੱਕ ਵਿੱਚ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ|
ਇਸ ਦੁਰਘਟਨਾ ਵਿੱਚ 37 ਯਾਤਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ 8 ਦੀ ਸਥਿੱਤੀ ਨਾਜ਼ੁਕ ਦੱਸੀ ਜਾ ਰਹੀ ਹੈ| ਬੱਸ ਤਰਕਟਿਆਗੰਜ ਤੋਂ ਪਟਨਾ ਜਾ ਰਹੀ ਸੀ| ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜ਼ਖਮੀਆਂ ਨੂੰ ਹਾਜੀਪੁਰ ਸਦਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਥੋਂ 8 ਲੋਕਾਂ ਨੂੰ ਚੰਗੇ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ ਹੈ|  ਦੁਰਘਟਨਾ ਤੋਂ ਬਾਅਦ ਬੱਸ ਡਰਾਈਵਰ ਵੀ ਮੌਕੇ ਤੋਂ ਫਰਾਰ ਹੋ ਗਿਆ| ਪੁਲੀਸ ਨੇ ਦੋਵੇਂ ਗੱਡੀਆਂ ਨੂੰ ਜ਼ਬਤ ਕਰ ਲਿਆ ਹੈ|

Leave a Reply

Your email address will not be published. Required fields are marked *