ਵੈਸਟਇੰਡੀਜ਼ ਦੌਰੇ ਵਿੱਚੋਂ ਬਾਹਰ ਹੋਇਆ ਇੰਗਲੈਂਡ ਦਾ ਡੇਵਿਡ ਵਿਲੀ

ਲੰਦਨ, 15 ਫਰਵਰੀ (ਸ.ਬ.) ਇੰਗਲੈਂਡ ਨੇ ਵੈਸਟਇੰਡੀਜ਼ ਦੌਰੇ ਤੇ ਹੋਣ ਵਾਲੇ 3 ਮੈਚਾਂ ਦੀ ਇਕ ਰੋਜ਼ਾ ਲੜੀ ਦੇ ਲਈ ਖੱਬੇ ਹੱਥ ਦੇ ਤੇਜ਼       ਗੇਂਦਬਾਜ਼ ਡੇਵਿਡ ਵਿਲੀ ਦੀ ਥਾਂ ਸਟੀਵਨ ਫਿਨ ਨੂੰ ਟੀਮ ਵਿੱਚ ਸ਼ਾਮਲ ਕਰ ਲਿਆ ਹੈ| 26 ਸਾਲ ਦੇ ਯਾਰਕਸ਼ਾਯਰ ਆਲਰਾਊਂਡਰ ਵਿਲੀ ਭਾਰਤ ਦੇ ਖਿਲਾਫ ਪਿਛਲੇ ਮਹੀਨੇ ਕੋਲਕਾਤਾ ਵਿੱਚ ਹੋਏ ਤੀਜੇ ਇਕ ਰੋਜ਼ਾ ਮੈਚ ਵਿੱਚ ਉਨ੍ਹਾਂ ਦੇ ਮੋਢੇ ਤੇ ਸੱਟ ਲੱਗੀ ਗਈ ਸੀ, ਜਿਸ ਕਾਰਣ ਉਹ 20-20 ਸੀਰੀਜ਼ ਵਿੱਚੋਂ ਵੀ ਬਾਹਰ ਹੋ ਗਏ ਸਨ| ਸ਼ੁੱਕਰਵਾਰ ਨੂੰ ਵਿਲੀ ਦੇ ਮੋਢੇ ਦਾ ਆਪਰੇਸ਼ਨ ਹੋਇਆ ਅਤੇ ਉਹ ਅਪ੍ਰੈਲ ਤੱਕ ਮੈਦਾਨ ਤੋਂ ਬਾਹਰ ਰਹਿਣਗੇ|

Leave a Reply

Your email address will not be published. Required fields are marked *