ਵੈਸਨੋ ਮੰਦਿਰ ਕਮੇਟੀ ਵਲੋਂ ਕੌਂਸਲਰ ਪ੍ਰਿੰਸ ਦਾ ਸਨਮਾਨ

ਐਸ ਏ ਐਸ ਨਗਰ, 4 ਅਕਤੂਬਰ (ਸ.ਬ.) ਮਾਤਾ ਵੈਸਨੋ ਮੰਦਿਰ ਫੇਜ 3 ਬੀ 1 ਦੀ ਪ੍ਰਬੰਧਕ ਕਮੇਟੀ ਵੱਲੋਂ ਕੌਂਸਲਰ ਹਰਮਨਪ੍ਰੀਤ ਸਿੰਘ ਪਿੰ੍ਰਸ ਦਾ ਸਨਮਾਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸ ਪ੍ਰਿੰਸ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ| ਸਾਰੇ ਧਰਮ ਹੀ ਸੱਚਾਈ ਦੇ ਮਾਰਗ ਉਪਰ  ਚੱਲਣ ਦਾ ਸੰਦੇਸ ਦਿੰਦੇ ਹਨ| ਉਹਨਾਂ ਕਿਹਾ ਕਿ ਵੱਖ ਵੱਖ ਧਾਰਮਿਕ ਸਥਾਨਾਂ ਵਿਚ ਲੋਕਾਂ ਨੂੰ ਜਰੂਰ ਜਾਣਾ ਚਾਹੀਦਾ ਹੈ, ਇਹਨਾਂ ਧਾਰਮਿਕ ਸਥਾਨਾਂ ਵਿਚ ਜਾ ਕੇ ਮਨ ਨੂੰ  ਸ਼ਾਂਤੀ ਵੀ ਮਿਲਦੀ ਹੈ ਅਤੇ ਆਪਸੀ ਭਾਈਚਾਰਕ ਸਾਂਝ ਵੀ ਮਜਬੂਤ ਹੁੰਦੀ ਹੈ| ਇਸ ਮੌਕੇ ਉਹਨਾਂ ਨੇ ਲੰਗਰ ਵਿਚ ਸੇਵਾ ਵੀ ਕੀਤੀ|
ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਸੋਨੀ, ਰਮੇਸ਼ ਸ਼ਰਮਾ, ਸੁਰਜਨ ਸਿੰਘ ਗਿੱਲ, ਸੰਜੈ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *