ਵੋਟਰ ਦਿਵਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

ਐਸ.ਏ.ਐਸ ਨਗਰ,25 ਜਨਵਰੀ (ਸ.ਬ) ਪੰਜਾਬ ਕਾਲਜ ਆਫ ਕਾਮਰਸ ਐਂਡ ਐਗਰੀਕਲਚਰ, ਪਿੰਡ ਸਰਕੱਪੜਾ, ਚੁੰਨੀ ਕਲ੍ਹਾਂ ਵਿਖੇ ਸਹਾਇਕ ਡਾਇਰੈਕਟਰ, ਯੁਵਕ ਸਵੇਵਾਂ, ਫਤਿਹਗੜ੍ਹ ਸਾਹਿਬ ਵੱਲੋਂ ਚਲਾਏ ਗਏ ਰੈੱਡ ਰਿਬਨ ਕਲੱਬ ਅਧੀਨ ਪ੍ਰਿੰਸੀਪਲ ਡਾ.ਅਨੀਤਾ ਸੋਨੀ ਦੀ ਅਗਵਾਈ ਹੇਠ ਰਾਸ਼ਟਰੀ ਵੋਟਰ ਦਿਵਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ|
ਇਸ ਮੌਕੇ ਐਨ.ਐਸ.ਐਸ ਵਲੰਟੀਅਰਾਂ ਅਤੇ ਰੈਡ ਰਿਬਨ ਕਲੱਬ ਦੇ ਮੈਂਬਰਾਂ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਤੇ ਸਮੂਹ ਵਿਦਿਆਰਥੀਆਂ ਵੱਲੋਂ ਵੋਟਰ ਪ੍ਰਣ ਲਿਆ ਗਿਆ|

Leave a Reply

Your email address will not be published. Required fields are marked *