ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਜਾਰੀ

1 ਜਨਵਰੀ, 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਏ ਵਿਅਕਤੀ ਬਣਵਾ ਸਕਦੇ ਹਨ ਆਪਣੀ ਵੋਟ
ਐਸ.ਏ.ਐਸ. ਨਗਰ, 11 ਸਤੰਬਰ  (ਸ.ਬ.) ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲੇ ਵਿੱਚ 1-1-2020 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਲਗਾਤਾਰ ਚੱਲ ਰਿਹਾ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ-ਕਮ- ਜਿਲਾ ਚੋਣ ਅਫਸਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਭਾਰਤ ਦੇ ਲਈ ਜਿਸ ਵਿਅਕਤੀ ਦੀ ਉਮਰ 1 ਜਨਵਰੀ, 2020 ਨੂੰ 18 ਸਾਲ ਜਾਂ ਇਸ ਤੋਂ ਉਪਰ ਹੋ ਜਾਵੇਗੀ, ਪ੍ਰੰਤੂ ਉਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ, ਉਹ ਆਪਣਾ ਨਾਮ  ਪੋਰਟਲ ਤੇ ਆਨ ਲਾਇਨ ਦਰਜ ਕਰਵਾ ਸਕਦੇ ਹਨ| ਇਸ ਤੋਂ ਇਲਾਵਾ ਫਾਰਮ ਨੰ: 6 ਰਾਹੀਂ ਵੀ ਨਾਮ ਦਰਜ ਕਰਵਾਇਆ ਜਾ ਸਕਦਾ ਹੈ ਤੇ ਆਪਣੀ ਵੋਟ ਤੇ ਵੋਟਰ ਸ਼ਨਾਖਤੀ ਕਾਰਡ ਬਣਵਾ ਸਕਦਾ ਹੈ|
ਸ੍ਰੀ ਦਿਆਲਨ ਨੇ ਦੱਸਿਆ ਕਿ ਯੋਗਤਾ ਮਿਤੀ 1-1-2021 ਦੇ ਆਧਾਰ ਤੇ ਵੋਟਰ ਸੂਚੀ ਦੀ ਸਮਰੀ ਰਵੀਜ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 16-11-2020 ਨੂੰ ਕੀਤੀ ਜਾਵੇਗੀ ਅਤੇ 15-12-2020 ਤੱਕ ਦਾਅਵੇ ਅਤੇ ਇੰਤਰਾਜ (ਫਾਰਮ ਨੰਬਰ 6, 7, 8 ਅਤੇ 8ਏ) ਪ੍ਰਾਪਤ ਕੀਤੇ ਜਾਣਗੇ| ਉਨਾਂ ਦੱਸਿਆ ਕਿ ਇਕ ਮਹੀਨੇ ਤੱਕ ਚੱਲਣ ਵਾਲੀ ਇਸ ਸਮਰੀ ਰਵੀਜ਼ਨ ਦੌਰਾਨ ਮਿਤੀ 21-11-2020 ਸ਼ਨੀਵਾਰ, 6 ਦਸੰਬਰ 2020 ਐਤਵਾਰ ਨੂੰ ਬੀ.ਐਲ.ਓਜ਼ ਪਿਗ ਬੂਥਾਂ ਤੇ ਬੈਠ ਕੇ ਆਮ ਜਨਤਾ ਕੋਲੋ ਫਾਰਮ ਨੰਬਰ 6, 7, 8 ਅਤੇ 8ਏ ਪ੍ਰਾਪਤ ਕਰਨਗੇ| 
ਉਹਨਾਂ ਜਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਨੌਜਵਾਨ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ ਉਹ ਆਨ ਲਾਈਨ  ਪੋਰਟਲ  ਤੇ ਜਾਂ ਫਾਰਮ ਨੰ: 6 ਭਰਕੇ ਆਪਣੀ ਵੋਟ ਜਰੂਰ ਬਣਵਾਉਣ| ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰ: 1950 ਜਾਂ ਸਬੰਧਤ ਐਸ.ਡੀ.ਐਮ.-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ|

Leave a Reply

Your email address will not be published. Required fields are marked *