ਵੋਟਾਂ ਬਣਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 10 ਜੁਲਾਈ (ਸ. ਬ.) ਮੁਹਾਲੀ ਵਿਚ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਦੀਆਂ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ, ਵੋਟਾਂ ਬਣਾਉਣ ਦੀ ਆਖਰੀ ਮਿਤੀ 23 ਜੁਲਾਈ ਹੈ| ਸਰਕਾਰੀ ਮੁਲਾਜਮਾਂ ਵਲੋਂ ਘਰ ਘਰ ਜਾ ਕੇ ਵੀ ਵੋਟਾਂ ਬਣਾਈਆ ਜਾ ਰਹੀਆਂ ਹਨ ਅਤੇ ਐਤਵਾਰ ਵਾਲੇ ਦਿਨ ਸਬੰਧਿਤ ਇਲਾਕਿਆਂ ਦੇ ਪੋਲਿੰਗ ਬੂਥਾਂ ਵਿਚ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵੋਟਾਂ ਬਣਾਈਆਂ ਜਾ ਰਹੀਆਂ ਹਨ| ਇਸ ਦੌਰਾਨ ਸ਼ਹਿਰ ਵਾਸੀਆਂ ਵਿਚ ਵੀ ਵੋਟਾਂ ਬਣਾਉਣ ਸਬੰਧੀ ਉਤਸ਼ਾਹ ਪਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *