ਵ੍ਹਾਈਟ ਹਾਊਸ ਤੇ ਹਮਲੇ ਦੀ ਸਾਜਿਸ਼ ਰਚਣ ਵਾਲਾ ਸ਼ੱਕੀ ਗ੍ਰਿਫਤਾਰ

ਵਾਸ਼ਿੰਗਟਨ, 17 ਜਨਵਰੀ (ਸ.ਬ.) ਵ੍ਹਾਈਟ ਹਾਊਸ ਤੇ ਐਂਟੀ ਟੈਂਕ ਰਾਕੇਟ ਨਾਲ ਹਮਲਾ ਕਰਨ ਦੀ ਸਾਜਿਸ਼ ਰਚਣ ਵਾਲੇ ਜਾਰਜੀਆ ਦੇ ਇਕ ਨੂੰ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ| ਬੰਦੂਕ ਅਤੇ ਵਿਸਫੋਟਕ ਸਮੱਗਰੀ ਖਰੀਦਣ ਲਈ ਜਦੋਂ ਉਹ ਆਪਣੀ ਕਾਰ ਵੇਚਣ ਗਿਆ ਤਾਂ ਫੜਿਆ ਗਿਆ| ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ| ਅਮਰੀਕਾ ਦੇ ਅਟਾਰਨੀ ਬਿਊਂਗ ਜੇ ‘ਬੀਜੇ’ ਪਾਕਿ ਨੇ ਦੱਸਿਆ ਕਿ ਜਾਰਜੀਆ ਦੇ ਕਿਊਮਿੰਗ ਦੇ ਰਹਿਣ ਵਾਲੇ 21 ਸਾਲਾ ਹਾਸ਼ੇਰ ਜਲਾਲ ਤਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੇ ਤੋਪ ਜਾਂ ਵਿਸਫੋਟਕ ਦੀ ਵਰਤੋਂ ਕਰ ਕੇ ਸਰਕਾਰੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਜਾਂ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ|
ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਤਾਹਿਬ ਨੇ ਆਪਣੇ ਬਚਾਅ ਲਈ ਕੋਈ ਵਕੀਲ ਕੀਤਾ ਹੈ ਜਾਂ ਨਹੀਂ| ਇਨ੍ਹਾਂ ਦੋਸ਼ਾਂ ਤੇ ਟਿੱਪਣੀ ਕਰਨ ਲਈ ਦੋਸ਼ੀ ਵੱਲੋਂ ਕੋਈ ਅਟਾਰਨੀ ਉਪਲਬਧ ਨਹੀਂ ਸੀ| ਅਦਾਲਤ ਵਿਚ ਐਫ. ਬੀ. ਆਈ. ਏਜੰਟ ਵੱਲੋਂ ਦਾਇਰ ਹਲਫਨਾਮੇ ਮੁਤਾਬਕ ਇਸ ਸਬੰਧ ਵਿਚ ਮਿਲੀ ਇਕ ਗੁਪਤ ਸੂਚਨਾ ਤੋਂ ਬਾਅਦ ਇਕ ਸਥਾਨਕ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਮਾਰਚ ਵਿਚ ਐੱਫ.ਬੀ.ਆਈ. ਤੋਂ ਇਸ ਬਾਰੇ ਸੰਪਰਕ ਕੀਤਾ ਸੀ ਜਿਸ ਨੇ ਦੱਸਿਆ ਸੀ ਕਿ ਤਾਹਿਬ ਨਾਮ ਦਾ ਇਕ ਵਿਅਕਤੀ ਅੱਤਵਾਦੀ ਬਣ ਗਿਆ ਹੈ| ਉਸ ਨੇ ਆਪਣਾ ਨਾਮ ਬਦਲ ਲਿਆ ਹੈ ਅਤੇ ਉਸ ਨੇ ਵਿਦੇਸ਼ ਯਾਤਰਾ ਤੇ ਜਾਣ ਦੀ ਯੋਜਨਾ ਬਣਾਈ ਹੈ| ਹਲਫਨਾਮੇ ਵਿਚ ਕਿਹਾ ਗਿਆ ਹੈ ਕਿ ਤਾਹਿਬ ਨੇ ਅਕਤੂਬਰ ਵਿਚ ਐਫ.ਬੀ.ਆਈ. ਦੇ ਇਕ ਗੁਪਤ ਸੂਤਰ ਨੂੰ ਦੱਸਿਆ ਸੀ ਕਿ ਉਸ ਨੇ ‘ਹਿਜਰ’ ਲਈ ਵਿਦੇਸ਼ ਜਾਣ ਦੀ ਯੋਜਨਾ ਬਣਾਈ ਹੈ| ਇਸ ਬਾਰੇ ਵਿੱਚ ਏਜੰਟ ਨੇ ਲਿਖਿਆ ਸੀ ਕਿ ਉਸ ਦਾ ਇਰਾਦਾ ਇਸਲਾਮਿਕ ਸਟੇਟ ਵੱਲੋਂ ਕੰਟਰੋਲ ਕਿਸੇ ਖੇਤਰ ਦੀ ਯਾਤਰਾ ਕਰਨਾ ਹੈ|

Leave a Reply

Your email address will not be published. Required fields are marked *